ਪਿੰਡ ਬਿਛੋਹੀ ’ਚ ਬਾਬਾ ਸਾਹਿਬ ਦਾ 128ਵਾਂ ਮਨਾਇਆ ਜਨਮ ਦਿਹਾੜਾ

ਕੈਪਸ਼ਨ -ਪਿੰਡ ਬਿਛੋਹੀ ਵਿਖੇ ਮਨਾਏ ਗਏ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਝਲਕੀਆਂ। (ਫੋਟੋ ਚੁੰਬਰ)
ਹੁਸ਼ਿਆਰਪੁਰ, (ਜ.ਬ) – ਪਿੰਡ ਬਿਛੋਹੀ ਨੇੜੇ ਤਾਜੇਵਾਲ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 128ਵਾਂ ਜਨਮ ਦਿਹਾੜਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਡਾ. ਅੰਬੇਡਕਰ ਨੌਜਵਾਨ ਸਭਾ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸਟੇਜ ਦੀ ਸੰਚਾਲਨਾ ਪ੍ਰਿੰ. ਅਤੇ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਕਰਦਿਆਂ ਸਮੂਹ ਸਾਧ ਸੰਗਤ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਉਨ੍ਹਾਂ ਦੀ ਸੰਚਾਲਨਾ ਹੇਠ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਨੇ ਮਿਸ਼ਨਰੀ ਗੀਤਾਂ ਨਾਲ ਸਮਾਗਮ ਵਿਚ ਹਾਜ਼ਰੀ ਭਰੀ। ਇਸ ਤੋਂ ਇਲਾਵਾ ਇਸ ਮੌਕੇ ਸੰਤ ਸਤਨਾਮ ਦਾਸ, ਸੰਤ ਮਨਜੀਤ ਸਿੰਘ ਡੇਰਾ ਬਿਛੋਹੀ, ਸੰਤ ਪਵਨ ਕੁਮਾਰ ਸਰਪੰਚ ਤਾਜੇਵਾਲ, ਸਰਪੰਚ ਸ਼੍ਰੀਮਤੀ ਰਸ਼ਪਾਲ ਕੌਰ ਬਿਛੋਹੀ, ਜਸਪਾਲ ਸਿੰਘ, ਰਕੇਸ਼ ਕੁਮਾਰ, ਅਸ਼ਵਨੀ ਕੁਮਾਰ, ਸੰਨੀ ਭੀਲੋਵਾਲ, ਕੁਲਭੂਸ਼ਣ, ਚਮਨ ਲਾਲ, ਲਾਡੀ, ਸੋਹਣ ਲਾਲ, ਪੰਚ ਲਛਮਣ ਦਾਸ, ਬਲਵਿੰਦਰ ਸਿੰਘ, ਜਸਪਾਲ ਠੱਕਰਵਾਲ, ਮਾਸਟਰ ਓਮ ਲਾਲ ਭੇੜੂਆ ਸਮੇਤ ਕਈ ਹੋਰਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਸਾਹਿਬ ਜੀ ਦੇ ਜੀਵਨ ਇਤਿਹਾਸ ਸਬੰਧੀ ਹਾਜ਼ਰੀਨ ਨੂੂੰ ਜਾਗ੍ਰਿਤ ਕੀਤਾ। ਆਖਿਰ ਵਿਚ ਪ੍ਰਬੰਧਕ ਕਮੇਟੀ ਵਲੋਂ ਆਏ ਮੁੱਖ ਬੁਲਾਰੇ ਅਤੇ ਕਲਾਕਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤ ਵਿਚ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।

Previous articleਕਾਵੈਟਰੀ ਚ ਵਿਸਾਖੀ ਦੇ ਸੰਬੰਧ ਚ ਸਜਾਇਆ ਵਿਸ਼ਾਲ ਨਗਰ ਕੀਰਤਨ
Next articleਸਮੂਹ ਸਿਆਸੀ ਪਾਰਟੀਆ ਵਲੋਂ ਵਾਲਮੀਕਿ / ਮਜ੍ਹਬੀ ਭਾਈਚਾਰੇ ਦੀ ਅਣਦੇਖੀ – ਅਸ਼ਵਨੀ ਕੁਮਾਰ