ਕਾਵਿ-ਰੰਗ – ਰਮੇਸ਼ ਬੱਗਾ ਚੋਹਲਾ

ਹਵਾ

  • ਸ਼ੱਕੀ ਘੇਰੇ ਵਿਚ ਆਇਆ ਹਰੇਕ ਬੰਦਾ, ਡਾਕਟਰ, ਕੋਲ ਮਰੀਜ਼ ਨਾ ਖੜ੍ਹਨ ਦੇਵੇ।
  • ਅੰਦਰ ਦੋਵਾਂ ਦੇ ਪਿਆ ਕੀ ਚੱਲਦਾ ਹੈ, ਨਾ ਉਹ ਪੜ੍ਹੇ ਨਾ ਕਿਸੇ ਨੂੰ ਪੜ੍ਹਨ ਦੇਵੇ।
  • ਦੂਰ ਰਹਿ ਕੇ ਦਿਓ ਡੀਟੇਲ ਕਹਿੰਦਾ, ਕੈਬਿਨ ਵਿਚ ਨਾ ਕਿਸੇ ਨੂੰ ਵੜ੍ਹਨ ਦੇਵੇ।
  • ਐਸੀ ਵਗੀ ਕੋਰੋਨਾ ਦੀ ਹਵਾ ‘ਚੋਹਲਾ’, ਕੰਮ ਕਈਆਂ ਦੇ ਸਿਰੇ ਨਾ ਚੜ੍ਹਨ ਦੇਵੇ।
    —-0—-                                    -ਰਮੇਸ਼ ਬੱਗਾ ਚੋਹਲਾ
  • ਦੂਰੀਆਂ
    ਪਈਆਂ ਦੂਰੀਆਂ ਦਿਲਾਂ ਦੇ ਜਾਨੀਆਂ ਵਿਚ, ਤਰਸ ਗਏ ਨੇ ਦਰਸ਼ਨ ਦੀਦਾਰਿਆਂ ਨੂੰ।
  • ਕਾਲ ਵੀਡੀਓ ਕਰੇ ਨਾ ਘਰ ਪੂਰਾ, ਦਿੰਦੀ ਨਹੀਂ ਇਹ ਭਰਪੂਰ ਨਜ਼ਾਰਿਆਂ ਨੂੰ।
  • ਲਾਕਡਾਉਨ ਨੇ ਕੀਤੇ ਕਈ ਡਾਉਨ ਆਸ਼ਕ, ਪਈ ਮਾਰ ਹੈ ਇਸ਼ਕ ਦੇ ਮਾਰਿਆਂ ਨੂੰ।
  • ਖੜ੍ਹੀ ਮੋੜ ਚੁਰਾਹੇ ‘ਤੇ ਪੁਲਿਸ ‘ਚੋਹਲਾ’, ਦਿੰਦੀ ਕਰਨ ਨਾ ਪਾਰ ਉਤਾਰਿਆਂ ਨੂੰ।
    —0—                                          -ਰਮੇਸ਼ ਬੱਗਾ ਚੋਹਲਾ
    ਉਡੀਕ
    ਸੁਖਸਾਂਦ ਦੇ ਬਣਨ ਭਾਈਵਾਲ ਬਹੁਤੇ, ਦੁੱਖ ਤਕਲੀਫ਼ ਵਿਚ ਲੱਗੇ ਨਜ਼ਦੀਕ ਕੋਈ ਕੋਈ।
  • ਹੁੰਦਾ ਅਫ਼ਸੋਸ ਅਮੀਰਾਂ ਦੇ ਡੋਗੀਆਂ ਦਾ, ਗ਼ਮ ਗ਼ਰੀਬ ਦਾ ਹੋਵੇ ਸ਼ਰੀਕ ਕੋਈ ਕੋਈ।
  • ਕੱਚ ਘੜੜ ਤਾਈਂ ਜਾਵੇ ਹੜੱਪ ਦੁਨੀਆਂ, ਸਹਿਜ ਪੱਕਣ ਦੀ ਕਰੇ ਉਡੀਕ ਕੋਈ ਕੋਈ।
  • ਬੋਲੇ ਕੰਨਾਂ ਦਾ ਜਿਥੇ ਹੈ ਬੋਲਬਾਲਾ, ਉਥੇ ਸੁਣੇ ‘ਰਮੇਸ਼’ ਦੀ ਚੀਕ ਕੋਈ ਕੋਈ।
    —0— -ਰਮੇਸ਼ ਬੱਗਾ ਚੋਹਲਾ
     (ਲੁਧਿਆਣਾ) ਮੋਬ:+91 9463 132 719
Previous articleItaly reports 207,428 COVID-19 cases, cautious ahead of easing lockdown
Next article46 killed in Venezuela prison riot