ਸਮਾਜ ਵੀਕਲੀ
ਬੂਰ ਪਵੇਗਾ ਸਾਡੀ ਨੀਅਤ ਨੂੰ ਅਸੀਂ ਇਨਕਲਾਬ ਲਿਆਵਾਂਗੇ
ਤੈਨੂੰ ਦਿੱਲੀਏ ਦੇਖੀ ਇਕ ਦਿਨ ਅਸੀਂ ਜ਼ਰੂਰ ਝੁਕਾਵਾਂਗੇ
ਤੇਰੀ ਆਦਤ ਹੈ ਫੁੱਟ ਪਾਉਣ ਦੀ ਅਸੀਂ ਕੱਠੇ ਹੋ ਫ਼ਿਰ ਆਵਾਂਗੇ
ਤੂੰ ਕਰ ਜ਼ੁਲਮ ਜੋ ਤੇਰੀ ਆਦਤ ਹੈ ਅਸੀਂ ਗੀਤ ਅਣਖ ਦੇ ਗਾਵਾਂਗੇ
ਤਿੰਨੇ ਕਾਲੇ ਕਾਨੂੰਨ ਤੇਰੇ ਆਪ ਹੀ ਕਰਲਾ ਵਾਪਿਸ,
ਵੇਖੀਂ ਤੈਨੂੰ ਇਕ ਦਿਨ ਅਸੀਂ ਵਿੱਚ ਚੁਰਾਹੇ ਦੇ ਲੰਮਾਂ ਪਾਵਾਂਗੇ
ਆਪਣੀ ਗਲੀ ਵਿੱਚ ਸੁਣਿਆ ਕੁੱਤਾ ਵੀ ਸ਼ੇਰ ਹੁੰਦੈ,
ਚੱਲ ਤੂੰ ਸ਼ੇਰ ਹੀ ਸਹੀ, ਅਸੀਂ ਤੈਨੂੰ ਸਰਕਸ ਵਿੱਚ ਨਚਾਵਾਂਗੇ
ਜਰਾ ਸੋਚ ਕੇ ਵੇਖੀ ਅਸੀਂ ਪਿੱਛੇ ਹਟਣ ਵਾਲੇ ਨਹੀਂ
ਤੈਨੂੰ ਹਰਾਕੇ ਹੀ ਅਸੀਂ ਆਪਣੀ ਢੂਈ ਅਰਾਮ ਲਈ ਟਿਕਾਵਾਂਗੇ
ਜਿੱਤਕੇ ਅਸੀਂ ਸਿੰਘਦਾਰ ਬਣ ਹੀ ਘਰ ਵਾਪਿਸ ਜਾਵਾਂਗੇ
ਪਵੇਗੀ ਜਿੱਤ ਸਾਡੀ ਝੋਲੀ ਉਸੇ ਦਿਨ ਅਸੀਂ ਖੁਸ਼ੀ ਮਨਾਵਾਂਗੇ
ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly