ਕਾਰ ਤੇ ਪੀਸੀਆਰ ਵਾਹਨ ਦੀ ਟੱਕਰ ’ਚ 6 ਜ਼ਖਮੀ

ਇਥੇ ਸੈਕਟਰ-40 ਤੇ 41 ਲਾਈਟ ਪੁਆਂਇੰਟ ਨੇੜੇ ਅੱਜ ਤੜਕੇ ਇਕ ਕਾਰ ਚਾਲਕ ਨੇ ਪੁਲੀਸ ਟੀਮ ਦੀ ਜਿਪਸੀ ਵਿਚ ਫੇਟ ਮਾਰ ਦਿੱਤੀ ਜਿਸ ਕਾਰਨ ਇਕ ਪੁਲੀਸ ਇੰਸਪੈਕਟਰ, ਤਿੰਨ ਸਿਪਾਹੀ ਅਤੇ ਦੋ ਕਾਰ ਸਵਾਰ ਜ਼ਖਮੀ ਹੋ ਗਏ। ਇਹ ਘਟਨਾ ਤੜਕੇ 2.10 ਵਜੇ ਵਾਪਰੀ। ਚੰਡੀਗੜ੍ਹ ਪੁਲੀਸ ਦੇ ਇੰਸਪੈਕਟਰ ਹਰਮਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਲੰਘੀ ਰਾਤ ਗਸ਼ਤ ਕਰ ਰਿਹਾ ਸੀ। ਇਸੇ ਦੌਰਾਨ ਤੜਕੇ 2.10 ਵਜੇ ਜਦੋਂ ਉਨ੍ਹਾਂ ਦੀ ਜਿਪਸੀ (ਸੀਐਚ01 ਜੀਏ 6112) ਸੈਕਟਰ 40 ਤੇ 41 ਲਾਈਟ ਪੁਆਂਇੰਟ ਨੇੜੇ ਪੁੱਜੀ ਤਾਂ ਕਾਰ ਨੰਬਰ ਪੀਬੀ 25ਐਫ 4295 ਦੇ ਚਾਲਕ ਰਾਜੀਵ ਮਨਚੰਦਾ ਨੇ ਉਨ੍ਹਾਂ ਦੀ ਜਿਪਸੀ ਨੂੰ ਫੇਟ ਮਾਰ ਦਿੱਤੀ। ਹਾਦਸੇ ਕਾਰਨ ਇੰਸਪੈਕਟਰ ਹਰਮਿੰਦਰ ਸਿੰਘ ਸਮੇਤ ਸਿਪਾਹੀ ਸਤੀਸ਼, ਨਰੇਸ਼ ਕੁਮਾਰ ਤੇ ਮੁਕੇਸ਼ ਅਤੇ ਕਾਰ ਚਾਲਕ ਰਾਜੀਵ ਅਤੇ ਕਾਰ ਵਿੱਚ ਸਵਾਰ ਹਾਰਦਿਕ ਅਰੋੜਾ ਜ਼ਖ਼ਮੀ ਹੋ ਗਏ। ਪੁਲੀਸ ਨੇ ਸਾਰੇ ਜ਼ਖ਼ਮੀਆਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਸੈਕਟਰ-39 ਥਾਣੇ ਵਿਚ ਕਾਰ ਚਾਲਕ ਰਾਜੀਵ ਮਨਚੰਦਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

Previous articleਮੋਦੀ ਅਤੇ ਜੇਤਲੀ ਅਰਥਸ਼ਾਸਤਰ ਤੋਂ ਕੋਰੇ: ਸਵਾਮੀ
Next articleਸ਼ਹੀਦ ਸੁਖਦੇਵ ਥਾਪਰ ਟਰੱਸਟ ਦੇ ਨੁਮਾਇੰਦਿਆਂ ਵੱਲੋਂ ਭੁੱਖ ਹੜਤਾਲ