(ਸਮਾਜ ਵੀਕਲੀ)
ਇਕ ਬਾਦਸ਼ਾਹ ਨੇ ਦੋ ਕੈਦੀ ਦੋਸਤਾਂ ਨੂੰ ਮੌਤ ਦੀ ਸਜ਼ਾ ਸੁਣਾਈ। ਉਨ੍ਹਾਂ ਵਿੱਚੋਂ ਇੱਕ ਇਹ ਜਾਣਦਾ ਸੀ ਕਿ ਬਾਦਸ਼ਾਹ ਨੂੰ ਆਪਣੇ ਇੱਕ ਖਾਸ ਘੋੜੇ ਨਾਲ ਬਹੁਤ ਪਿਆਰ ਹੈ। ਉਸਨੇ ਬਾਦਸ਼ਾਹ ਨੂੰ ਆਖਿਆ ਕਿ ਜੇਕਰ ਉਹ ਉਸਦੀ ਜਾਨ ਬਖਸ਼ ਦੇਣ ਤਾਂ ਆਪਦੇ ਪਿਆਰੇ ਘੋੜੇ ਨੂੰ ਇੱਕ ਸਾਲ ਵਿੱਚ ਉੱਡਣਾ ਸਿਖਾ ਦੇਵੇਗਾ।
ਬਾਦਸ਼ਾਹ ਇਹ ਸੁਣਕੇ ਬਹੁਤ ਖੁਸ਼ ਹੋਇਆ ਕਿ ਉਹ ਦੁਨੀਆਂ ਦਾ ਉੱਡਣ ਵਾਲਾ ਇੱਕਲੌਤਾ ਘੋੜਾ ਹੋਵੇਗਾ ਜਿਸਦੀ ਮੈਂ ਸਵਾਰੀ ਕਰ ਸਕਾਂਗਾ।
ਦੂਜੇ ਦੋਸਤ ਨੇ ਉਸ ਵੱਲ ਬੇਵਿਸਾਹੀ ਦੀ ਨਜ਼ਰ ਨਾਲ ਦੇਖਦਿਆਂ ਕਿਹਾ , ” ਤੂੰ ਜਾਣਦਾ ਨਹੀਂ ਕਿ ਕੋਈ ਵੀ ਘੋੜਾ ਉੱਡ ਨਹੀਂ ਸਕਦਾ ? ” ਤੂੰ ਇਸ ਤਰ੍ਹਾਂ ਦੇ ਪਾਗਲਪਣ ਦੀ ਗੱਲ ਕਿਉਂ ਸੋਚੀ। ਤੂੰ ਬੱਸ ਆਪਣੀ ਮੌਤ ਨੂੰ ਇੱਕ ਸਾਲ ਲਈ ਟਾਲ਼ ਰਿਹਾ ਹੈਂ।
ਪਹਿਲੇ ਦੋਸਤ ਨੇ ਉਸਨੂੰ ਸਮਝਾਉਂਦਿਆਂ ਆਖਿਆ , ‘ ਅਸਲ ਵਿੱਚ ਮੈਂ ਖੁਦ ਨੂੰ ਆਜ਼ਾਦੀ ਦੇ ਚਾਰ ਮੌਕੇ ਦਿੱਤੇ ਹਨ।
ਪਹਿਲੀ ਗੱਲ ਇੱਕ ਸਾਲ ਵਿੱਚ ਬਾਦਸ਼ਾਹ ਮਰ ਸਕਦਾ ਹੈ।
ਦੂਜੀ ਇਹ ਕਿ ਇੱਕ ਸਾਲ ਵਿੱਚ ਮੈਂ ਮਰ ਸਕਦਾ ਹਾਂ।
ਤੀਜਾ ਇੱਕ ਸਾਲ ਵਿੱਚ ਘੋੜਾ ਵੀ ਮਰ ਸਕਦਾ ਹੈ।
ਚੌਥਾ ਹੋ ਸਕਦਾ ਹੈ ਕਿ ਮੈਂ ਘੋੜੇ ਨੂੰ ਉੱਡਣਾ ਸਿਖਾ ਹੀ ਦੇਵਾਂ।
ਕਹਾਣੀ ਕਹਿਣ ਦਾ ਮਤਲਬ ਕਿ ਬੁਰੇ ਵੇਲੇ ਵਿੱਚ ਵੀ ਹੌਸਲਾ ਤੇ ਆਸ ਨਹੀਂ ਛੱਡਣੀ ਚਾਹੀਦੀ।
1. ਰਿਕਵਰੀ ਰੇਟ ਵਧਾ ਰਿਹਾ ਹੈ।
2. ਪਾੱਜਿਟੀਵਿਟੀ ਦਰ ਘਟ ਰਹੀ ਹੈ।
3. ਬਿਸਤਰ ਤੇ ਹਸਪਤਾਲ ਵਧ ਰਹੇ ਹਨ।
4. ਆਕਸੀਜਨ ਦੀ ਸਪਲਾਈ ਵਧ ਰਹੀ ਹੈ।
5. ਇੰਜੈਕਸਨ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ।
6. ਵੈਕਸੀਨ ਆ ਗਈ ਹੈ।
7. ਰੇਲਾਂ, ਟੈਂਕਰ,ਹਵਾਈ ਜਹਾਜ਼ ਦੌੜ ਰਹੇ ਹਨ।
8. ਆਯੂਰਵੇਦ ਤੇ ਯੋਗ ਸ਼ਕਤੀ ਦੇ ਰਿਹਾ ਹੈ।
ਧੀਰਜ ਰੱਖਣ ਦੀ ਜ਼ਰੂਰਤ ਹੈ। ਅਸੀਂ ਜਿੱਤ ਵੱਲ ਵਧ ਰਹੇ ਹਾਂ। ਆਤਮ-ਵਿਸ਼ਵਾਸ ਬਣਾ ਕੇ ਰੱਖੋ। ਸਭ ਕੁਝ ਚੰਗਾ ਹੋਣ ਵਾਲਾ ਹੈ।
( ਸੀਰੀਜ਼ : ਗੰਗਾ ਸਾਗਰ ਵਿਚੋਂ )
ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly