ਕਾਮਰੇਡ ਸਰਵਣ ਸਿੰਘ ਸੰਘਵਾਲ ਸਦੀਵੀ ਵਿਛੋੜਾ ਦੇ ਗਏ

ਕਾਮਰੇਡ ਸਰਵਣ ਸਿੰਘ ਸੰਘਵਾਲ

ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਸਰਗਰਮ ਆਗੂ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਦੇ ਸਕੱਤਰ ਕਾਮਰੇਡ ਸਰਵਣ ਸਿੰਘ ਸੰਘਵਾਲ ਸੋਮਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ ।

ਸਰਵਣ  ਸੰਘਵਾਲ ਜੀ ਪਿਛਲੇ ਚਾਲੀ ਤੋਂ ਵੱਧ ਸਾਲਾਂ ਤੋਂ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਵੱਲੋਂ ਉਲੀਕੀਆਂ ਜਾਂਦੀਆਂ ਸਮਾਜਿਕ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ । ਲੋਕ ਭਲਾਈ ਅਤੇ ਇਮੀਗਰੇਸ਼ਨ ਨਾਲ ਸਬੰਧਿਤ ਮਸਲਿਆਂ ਬਾਰੇ ਹਰ ਵਕਤ ਸਰਗਰਮ ਰਹਿਣ ਵਾਲੇ ਸਰਵਣ ਸੰਘਵਾਲ ਜੀ ਨੇ ਗਦਰੀ ਬਾਬੇ ਸ਼ਹੀਦ ਅਰੂੜ ਸਿੰਘ ਸੰਘਵਾਲ ਕੋਲੋਂ ਵਿਰਾਸਤ ਵਿਚ ਮਿਲੀ ਲੋਕ ਹਿਤੂ ਸਿਆਸੀ ਅਤੇ ਸਮਾਜਿਕ ਸੂਝ ਬੂਝ ਨੂੰ  ਹਰ ਵਕਤ ਆਪਣੇ ਮਨ ਵਿਚ ਵਸਾਈ ਰੱਖਿਆ ।

ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਸਰਵਣ ਸੰਘਵਾਲ ਜੀ ਦੇ ਸਦੀਵੀ ਵਿਛੋੜੇ ਉੱਤੇ ਉਹਨਾਂ ਦੇ ਪ੍ਰੀਵਾਰ ਦੇ ਦੁੱਖ ਵਿਚ ਸ਼ਾਮਿਲ ਹੁੰਦਾ ਹੋਇਆ ਉਹਨਾਂ ਦੀ ਲੋਕ ਹਿਤੂ ਸੋਚ ਉੱਪਰ ਪਹਿਰਾ ਦੇਣ ਦਾ ਪ੍ਰਣ ਕਰਦਾ ਹੈ ।

ਸਰਵਣ ਸੰਘਵਾਲ  ਜੀ ਦੇ ਅੰਤਿਮ ਸੰਸਕਾਰ ਸਬੰਧੀ ਡਿਟੇਲ  ਪੇਪਰਾਂ ਅਤੇ ਸੋਸ਼ਲ ਮੀਡੀਆ ਉੱਪਰ ਜਲਦ ਹੀ ਸਾਂਝੀ ਕੀਤੀ ਜਾਵੇਗੀ ।

 

Previous articleएन.पी.आर, एन.आर.सी. और सी.ए.ए. के एतिहासिक संयुक्त विरोध में, बड़वानी जिले में आदिवासी, दलित, किसान एवं अन्य आम नागरिक हज़ारों की संख्या रैली एवं सभा का आयोजन
Next articleCoronavirus kills 106 in China, 4,515 infected