ਕਾਮਰੇਡ ਸਰਵਣ ਸਿੰਘ ਸੰਘਵਾਲ ਜੀ ਦਾ ਅੰਤਿਮ ਸੰਸਕਾਰ ਐਤਵਾਰ 9 ਫਰਵਰੀ ਨੂੰ

ਕਾਮਰੇਡ ਸਰਵਣ ਸੰਘਵਾਲ ਜੀ

 

 ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਸਰਗਰਮ ਆਗੂ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਦੇ ਸਕੱਤਰ ਕਾਮਰੇਡ ਸਰਵਣ ਸਿੰਘ ਸੰਘਵਾਲ ਸੋਮਵਾਰ 27 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਹਨ ।

ਸਰਵਣ  ਸੰਘਵਾਲ ਜੀ ਪਿਛਲੇ ਚਾਲੀ ਤੋਂ ਵੱਧ ਸਾਲਾਂ ਤੋਂ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਵੱਲੋਂ ਉਲੀਕੀਆਂ ਜਾਂਦੀਆਂ ਸਮਾਜਿਕ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ । ਲੋਕ ਭਲਾਈ ਅਤੇ ਇਮੀਗਰੇਸ਼ਨ ਨਾਲ ਸਬੰਧਿਤ ਮਸਲਿਆਂ ਬਾਰੇ ਹਰ ਵਕਤ ਸਰਗਰਮ ਰਹਿਣ ਵਾਲੇ ਸਰਵਣ ਸੰਘਵਾਲ ਜੀ ਨੇ ਗਦਰੀ ਬਾਬੇ ਸ਼ਹੀਦ ਅਰੂੜ ਸਿੰਘ ਸੰਘਵਾਲ ਕੋਲੋਂ ਵਿਰਾਸਤ ਵਿਚ ਮਿਲੀ ਲੋਕ ਹਿਤੂ ਸਿਆਸੀ ਅਤੇ ਸਮਾਜਿਕ ਸੂਝ ਬੂਝ ਨੂੰ  ਹਰ ਵਕਤ ਆਪਣੇ ਮਨ ਵਿਚ ਵਸਾਈ ਰੱਖਿਆ ।

ਸਰਵਣ ਸੰਘਵਾਲ  ਜੀ ਦਾ ਅੰਤਿਮ ਸੰਸਕਾਰ  ਐਤਵਾਰ 9 ਫਰਵਰੀ ਨੂੰ ਹੋਵੇਗਾ ।

ਸਰਵਣ ਸੰਘਵਾਲ ਜੀ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨ ਵਾਸਤੇ ਉਹਨਾਂ ਦੇ ਨਿਵਾਸ 7 BUSH GROVE, BIRMINGHAM B21  8PH ਵਿਖੇ ਸਵੇਰੇ 7.30 ਵਜੇ ਤੋਂ 8.15 ਵਜੇ ਤੱਕ ਲਿਆਂਦੀ ਜਾਵੇਗੀ ।

ਉਪਰੰਤ 9 ਵਜੇ SANDWELL VALLEY CREMATORIUM, NEWTON ROAD, WEST BROMWICH B71 3SX  ਵਿਖੇ ਅੰਤਿਮ ਸੰਸਕਾਰ ਤੋਂ ਬਾਅਦ 10.15 ਵਜੇ ਸਿੰਘ ਸਭਾ ਗੁਰਦਵਾਰਾ , 80 SOMERSET ROAD, BIRMINGHAM B20 2JB ਵਿਖੇ ਪਾਠ ਦਾ ਭੋਗ, ਕੀਰਤਨ ਅਤੇ ਗੁਰੂ ਕਾ ਲੰਗਰ ਵਰਤੇਗਾ।  ਵਧੇਰੇ ਜਾਣਕਾਰੀ ਵਾਸਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਨੂੰ ਟੈਲੀਫੋਨ 0121 551 4679 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Previous article‘ਸੰਵਿਧਾਨ ਚੌਂਕ’ ਰੱਖਿਆ ਜਾਵੇ ‘ਬੀ ਐਮ ਸੀ ਚੌਂਕ’ ਦਾ ਨਾਂ
Next article‘संविधान चौक’ होना चाहिए ‘बीएमसी चौक’ का नाम