ਕਾਬੁਲ: ਮਸਜਿਦ ’ਚ ਬੰਬ ਧਮਾਕਾ, ਚਾਰ ਮੌਤਾਂ

ਕਾਬੁਲ (ਸਮਾਜਵੀਕਲੀ): ਇੱਥੇ ਇਕ ਮਸਜਿਦ ਵਿਚ ਹੋਏ ਬੰਬ ਧਮਾਕੇ ’ਚ ਚਾਰ ਜਣੇ ਮਾਰੇ ਗਏ ਤੇ ਕਈ ਹੋਰ ਫੱਟੜ ਹੋ ਗਏ। ਧਮਾਕਾ ਅਫ਼ਗਾਨਿਸਤਾਨ ਦੀ ਰਾਜਧਾਨੀ ਦੇ ਕਰਤ-ਏ-ਚਾਰ ਇਲਾਕੇ ਵਿਚ ਸ਼ੇਰਸ਼ਾਹ ਸੂਰੀ ਮਸਜਿਦ ਵਿਚ ਹੋਇਆ। ਮਰਨ ਵਾਲਿਆਂ ਵਿਚ ਮਸਜਿਦ ਦਾ ਇਮਾਮ ਵੀ ਸ਼ਾਮਲ ਹੈ। ਧਮਾਕਾਖੇਜ਼ ਸਮੱਗਰੀ ਮਸਜਿਦ ਦੇ ਅੰਦਰ ਹੀ ਰੱਖੀ ਗਈ ਸੀ। ਹਾਲੇ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।

Previous articleWith nearly 11.5K cases, India notches highest jump in single day
Next articleDozens of anti-govt protesters detained in HK