(ਸਮਾਜ ਵੀਕਲੀ)
ਅਸੀਂ ਕੱਲੇ ਨਹੀਉਂ ਚੱਲੇ ਪਿਛੇ ਕਾਫਲੇ ਖੱੜੇ ਨੇ
ਅਸੀਂ ਰੁਕਣ ਨਹੀਂਉਂ ਲਾ ਲੇ ਤੁਸੀਂ ਜੋਰ ਬੜੇ ਨੇ
ਈਨ ਨਾ ਕੱਬੂਲ ਸਾਨੂੰ ਜੋਰ ਤੇ ਜਬਰ ਦੀ
ਇਕ ਸਿਰ ਪਿਛੇ ਸਿਰ ਚਾਲ੍ਹੀ ਵੀ ਕੱਟੇ ਨੇ
ਅਸੀਂ ਕੱਲੇ ਨਹੀਉਂ………………
ਮੋੜੇ ਅੱਬਦਾਲੀ ਤੇ ਸਿਕੰਦਰ ਸੂਰਮੇ
ਖ਼ੈਬਰ ਦਰੇ ‘ਚ ਸਿੰਘਾਂ ਪੂਰੇ ਕਿਤੇ ਪੂਰਨੇ
ਗੁਰੂ ਸਾਡੇ ਰਾਖੇ ਬਣੇ “ਹਿੰਦ ਦੀ ਚਾਦਰ”
ਜੁਲਮ ਦੇ ਮੁਹਰੇ ਸਦਾ ਖੱਟ ਕੇ ਖੱੜੇ ਨੇ
ਅਸੀਂ ਕੱਲੇ ਨਹੀਉਂ…………
ਕਰ ਵਿਸ਼ਵਾਸ਼ਘਾਤ ਬੋਲੇ ਕਾਫ਼ਰਾਂ ਦੀ ਬੋਲੀ
ਮਾੜਾ ਖੇਤੀ ਕਾਨੂੰਨ ਦਿਤਾ ਪਾ ਸਾਡੀ ਝੋਲੀ
ਅੱਖੀਂ ਵੇਖ ਸਿਆਸਤਾਂ ਦੀ ਖੋਲ ਕੇ ਤੂੰ ਪੱਟੀ
ਅੰਨਦਾਤਾ ਨਹੀਉਂ ਤੇਰੇ ਯਮਰਾਜ ਜੀ ਖੱੜੇ ਨੇ
ਅਸੀਂ ਕੱਲੇ ਨਹੀਉਂ……………….
ਮਿਠੀ ਚਾਸ਼ਨੀ ਚ ਪਾ ਕੇ ਕਰੇਲੇ ਤੁਸੀਂ ਵੰਡੇ
ਇਕਤਰਫਾ ਅਸੂਲ ਥੋਪ ਸਾਡੇ ਸਿਰ ਮੁੰਡੇ
‘ਗੱਲ ਸੋਲ੍ਹਾਂ ਆਨੇ ਸੱਚ’ ਜੇ ਨਾ ਮੋੜੇ ਸਾਡੇ ਹੱਕ
‘ਅੱੜੇ ਸੋ ਝੱੜੇ’ ਅੱਗੇ ਕੲੀ ਆਏ ਗੲੇ ਬੜੇ ਨੇ
ਅਸੀ ਕੱਲੇ ਨਹੀਉਂ ਚੱਲੇ ਪਿਛੇ ਕਾਫਲੇ ਖੱੜੇ ਨੇ
ਅਸੀਂ ਰੁਕਣਾ ਨਹੀਂ ਲਾ ਲੇ ਜ਼ੋਰ ਤੁਸੀ ਬੜੇ ਨੇ
ਗੁਰਪ੍ਰੀਤ ਸਿੰਘ (ਬਠਿੰਡਾ)
7508147356
ਪ੍ਰੀਤ ਸਫ਼ਰੀ