ਕਾਂਗਰਸ ਵੱਲੋਂ ਮੈਨੀਫੈਸਟੋ ‘ਬਿਹਾਰ ਬਦਲਾਵ ਪੱਤਰ-2020’ ਜਾਰੀ

ਪਟਨਾ (ਸਮਾਜ ਵੀਕਲੀ) :  ਕਾਂਗਰਸ ਪਾਰਟੀ ਨੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅੱਜ ਇੱਥੇ ਆਪਣਾ ਮੈਨੀਫੈਸਟੋ ‘ਬਿਹਾਰ ਬਦਲਾਵ ਪੱਤਰ-2020’ ਜਾਰੀ ਕੀਤਾ ਹੈ। ਕਾਂਗਰਸ ਨੇ ਮੈਨੀਫੈਸਟੋ ਵਿੱਚ ਪੀਣਯੋਗ ਪਾਣੀ ਮੁਹੱਈਆ ਕਰਵਾਉਣ, ਕੁੜੀਆਂ ਨੂੰ ਪੋਸਟ-ਗ੍ਰੈਜੂੲੇਸ਼ਨ ਤੱਕ ਮੁਫ਼ਤ ਪੜ੍ਹਾਈ ਕਰਵਾਉਣ, ਕਿਸਾਨ ਕਰਜ਼ ਮੁਆਫ਼ੀ, ਬਿਜਲੀ ਬਿੱਲ ਮੁਆਫ਼ੀ, ਕਿਸਾਨਾਂ ਨੂੰ ਸਿੰਚਾਈ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਲੋਕ ਲੁਭਾਵਣੇ ਵਾਅਦੇ ਕੀਤੇ ਹਨ।

ਕਾਂਗਰਸ ਬਿਹਾਰ ਵਿੱਚ ਵਿਰੋਧੀ ਮਹਾਗੱਠਬੰਧਨ ਦੀ ਅਹਿਮ ਭਾਈਵਾਲ ਹੈ। ਪਟਨਾ ਵਿੱਚ ਬਿਹਾਰ ਕਾਂਗਰਸ ਦੇ ਮੁੱਖ ਦਫ਼ਤਰ ਸਦਾਕਤ ਆਸ਼ਰਮ ਵਿੱਚ ਮੈਨੀਫੈਸਟੋ ਜਾਰੀ ਕਰਨ ਮੌਕੇ ਕਾਂਗਰਸ ਦੇ ਸੂਬਾ ਇੰਚਾਰਜ ਸ਼ਕਤੀਸਿੰਘ ਗੋਹਿਲ, ਬਿਹਾਰ ਕਾਂਗਰਸ ਚੋਣ ਪ੍ਰਬੰਧ ਕਮੇਟੀ ਦੇ ਚੇਅਰਮੈਨ ਅਤੇ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਸੀਨੀਅਰ ਕਾਂਗਰਸੀ ਆਗੂ ਰਾਜ ਬੱਬਰ ਮੌਜੂਦ ਸਨ। ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਨੇ ਮੈਨੀਫੈਸਟੋ ਵਿੱਚ 12 ਮੁੱਖ ਨੁਕਤਿਆਂ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਦੀ ਸੂਰਤ ਵਿੱਚ ਰਾਜੀਵ ਗਾਂਧੀ ਕ੍ਰਿਸ਼ੀ ਨਿਆਏ ਯੋਜਨਾ ਲਾਗੂ ਕੀਤੀ ਜਾਵੇਗੀ।

Previous articleਚੁਣੌਤੀਆਂ ਦੇ ਟਾਕਰੇ ਲਈ ਪੁਲੀਸ ਬਲਾਂ ਦਾ ਆਧੁਨਿਕੀਕਰਨ: ਸ਼ਾਹ
Next articleGlobal Covid-19 cases top 41.1mn: Johns Hopkins