ਨਵੀਂ ਦਿੱਲੀ (ਸਮਾਜਵੀਕਲੀ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ’ਤੇ ਭਾਜਪਾ ਵਲੋਂ ਕੀਤੇ ਤਿੱਖੇ ਸ਼ਬਦੀ ਹਮਲਿਆਂ ਦਾ ਕਾਂਗਰਸ ਨੇ ਪਲਟਵਾਂ ਜਵਾਬ ਦਿੰਦਿਆਂ ਭਗਵਾਂ ਪਾਰਟੀ ਨੂੰ ਕੌਮੀ ਸੁਰੱਖਿਆ ਅਤੇ ਦੇਸ਼ ਦੀ ਖੇਤਰੀ ਅਖੰਡਤਾ ’ਤੇ ਸਮਝੌਤਾ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਹ ਹਥਿਆਰਬੰਦ ਬਲਾਂ ਪ੍ਰਤੀ ‘ਸਭ ਤੋਂ ਵੱਡਾ ਨੁਕਸਾਨ’ ਹੋਵੇਗੀ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਡਾ. ਸਿੰਘ ਨੇ ਮਹੱਤਵਪੂਰਨ ਸੁਝਾਅ ਦਿੱਤਾ ਹੈ ਅਤੇ ਊਮੀਦ ਕੀਤੀ ਹੈ ਕਿ ਪ੍ਰਧਾਨ ਮੰਤਰੀ ਇਸ ਨੂੰ ਨਰਮਾਈ ਨਾਲ ਮੰਨਣਗੇ ਕਿਉਂਕਿ ਇਹ ਦੇਸ਼ ਹਿੱਤ ਵਿੱਚ ਦਿੱਤਾ ਗਿਆ ਸੁਝਾਅ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁੁਰਜੇਵਾਲਾ ਨੇ ਟਵਿੱਟਰ ’ਤੇ ਲਿਖਿਆ, ‘‘ਪਿਆਰੇ ਸ੍ਰੀ ਨੱਡਾ ਅਤੇ ਭਾਜਪਾ, ‘ਕੌਮੀ ਸੁਰੱਖਿਆ’ ਅਤੇ ਭਾਰਤ ਦੀ ‘ਖੇਤਰੀ ਅਖੰਡਤਾ’ ’ਤੇ ਸਮਝੌਤਾ ਕਰਨਾ ਬੰਦ ਕਰੋ।
ਇਹ ਸਾਡੀਆਂ ਹਥਿਆਰਬੰਦ ਫੌਜਾਂ ਅਤੇ ਸਾਡੇ 20 ਸ਼ਹੀਦਾਂ ਪ੍ਰਤੀ ਸਭ ਤੋਂ ਵੱਡਾ ਨੁਕਸਾਨ ਹੋਵੇਗਾ। ਹੌਸਲੇ ਨਾਲ ਇਸ ਮੌਕੇ ਤੋਂ ਊਭਰੋ। ਅਸੀਂ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ।’’