ਕਾਂਗਰਸ ਤੋਂ ਨਾਖੁਸ਼ ਆਗੂ ਪਾਰਟੀ ਛੱਡਣ ਲਈ ਆਜ਼ਾਦ: ਅਧੀਰ

ਕੋਲਕਾਤਾ (ਸਮਾਜ ਵੀਕਲੀ):ਕਾਂਗਰਸ ਦੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਨੇ ਪਾਰਟੀ ਆਗੂ ਕਪਿਲ ਸਿੱਬਲ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਜਿਹੜੇ ਆਗੂ ਪਾਰਟੀ ਦੇ ਕੰਮ-ਕਾਜ ਤੋਂ ਨਾਖੁਸ਼ ਹਨ, ਊਹ ਜਨਤਕ ਬਿਆਨ ਦੇਣ ਦੀ ਬਜਾਏ ਪਾਰਟੀ ਛੱਡ ਕੇ ਜਾ ਸਕਦੇ ਹਨ। ਸਿੱਬਲ ਨੇ ਬਿਹਾਰ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ’ਤੇ ਪਾਰਟੀ ਨੂੰ ਪੜਚੋਲ ਕਰਨ ਲਈ ਕਿਹਾ ਸੀ। ਸ੍ਰੀ ਚੌਧਰੀ ਨੇ ਕਿਹਾ ਕਿ ਸਿੱਬਲ ਵਰਗੇ ਆਗੂ ਏਸੀ ਕਮਰਿਆਂ ’ਚੋਂ ਊਪਦੇਸ਼ ਝਾੜ ਰਹੇ ਹਨ ਅਤੇ ਅਸੰਤੁਸ਼ਟ ਆਗੂ ਹੋਰ ਪਾਰਟੀਆਂ ’ਚ ਸ਼ਾਮਲ ਹੋ ਸਕਦੇ ਹਨ ਜਾਂ ਆਪਣੀ ਵੱਖਰੀ ਪਾਰਟੀਆਂ ਬਣਾ ਸਕਦੇ ਹਨ।

Previous articleAndhra Congress leaders question PM over Amaravati’s trifurcation
Next articleਕੰਗਣਾ ਰਣੌਤ ਤੇ ਰੰਗੋਲੀ ਨੂੰ ਸੰਮਨ ਜਾਰੀ