ਕਸ਼ਮੀਰ ’ਚ ਸ਼ਾਂਤੀ ‘ਝੂਠਾ ਤੇ ਅਸਹਿਜ ਦਿਖਾਵਾ’: ਜ਼ਾਇਰਾ ਵਸੀਮ

ਕਸ਼ਮੀਰ – ਫ਼ਿਲਮ ਸਨਅਤ ਛੱਡਣ ਵਾਲੀ ਅਦਾਕਾਰਾ ਜ਼ਾਇਰਾ ਵਸੀਮ (19) ਦਾ ਕਹਿਣਾ ਹੈ ਕਿ ਕਸ਼ਮੀਰ ਵਿਚ ਸ਼ਾਂਤੀ ‘ਝੂਠਾ ਤੇ ਅਸਹਿਜ ਦਿਖਾਵਾ’ ਹੈ, ਜੋ ਕਿ ਵੱਧ ਰਹੀ ਨਿਰਾਸ਼ਾ ਤੇ ਦੁੱਖ ਦਾ ਕੇਂਦਰ ਬਣਦਾ ਜਾ ਰਿਹਾ ਹੈ। ਜ਼ਾਇਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੀਡੀਆ ਵੱਲੋਂ ਦਿਖਾਏ ਜਾ ਰਹੀ ਤੱਥਾਂ ਦੀ ‘ਪੱਖਪਾਤੀ ਪੇਸ਼ਕਾਰੀ’ ਵਿਚ ਯਕੀਨ ਨਾ ਕਰਨ। ਸ੍ਰੀਨਗਰ ਅਧਾਰਿਤ ਕੌਮੀ ਸਨਮਾਨ ਜੇਤੂ ਅਦਾਕਾਰਾ ਨੇ ਕਿਹਾ ਕਿ ਵਾਦੀ ’ਚ ‘ਨਿਰਾਸ਼ਾ ਦਾ ਵਾਤਾਵਰਨ ਹੈ ਤੇ ਲਗਾਤਾਰ ਇਹ ਵੱਧ ਰਹੀ ਹੈ।’ ਉਸ ਨੇ ਕਿਹਾ ਕਿ ਕਸ਼ਮੀਰੀ ਲਗਾਤਾਰ ਦੁੱਖ ਝੱਲ ਰਹੇ ਹਨ, ਆਸ ਤੇ ਨਿਰਾਸ਼ਾ ਵਿਚਾਲੇ ਲਟਕੇ ਹੋਏ ਹਨ। ‘ਦੰਗਲ’ ਦੀ ਸਟਾਰ ਤੇ ਕਸ਼ਮੀਰ ਦੀ ਜੰਮਪਲ ਵਸੀਮ ਨੇ ਇੰਸਟਾਗ੍ਰਾਮ ’ਤੇ ਇਹ ਪੋਸਟ ਮੋਬਾਈਲ ਇੰਟਰਨੈੱਟ ਚੱਲਣ ਤੋਂ ਕੁਝ ਹਫ਼ਤੇ ਬਾਅਦ ਪੋਸਟ ਕੀਤੀ ਹੈ। ਜ਼ਾਇਰਾ ਨੇ ਕਿਹਾ ਕਿ ‘ਮੀਡੀਆ ਵੱਲੋਂ ਸਥਿਤੀ ਬਾਰੇ ਪੇਸ਼ ਤੱਥਾਂ ’ਤੇ ਯਕੀਨ ਕਰਨ ਦੀ ਬਜਾਏ ਸਵਾਲ ਪੁੱਛੇ ਜਾਣ, ਸਾਨੂੰ ਚੁੱਪ ਕਰਵਾਉਣ ਲਈ ਵੀ ਪੁੱਛੇ ਜਾਣ। ਆਖ਼ਰ ਇਹ ਕਦ ਤੱਕ ਜਾਰੀ ਰਹੇਗਾ?’ ਜ਼ਾਇਰਾ ਨੇ ਸਵਾਲ ਕੀਤਾ ਕਿ ‘ਕਿਉਂ ਇਕ ਕਸ਼ਮੀਰੀ ਪੂਰੀ ਜ਼ਿੰਦਗੀ ਦਾ ਸੰਕਟ, ਗੜਬੜੀ ਤੇ ਪਾਬੰਦੀਆਂ ਹੰਢਾਉਂਦਾ ਰਹਿੰਦਾ ਹੈ?’

Previous article‘Biden is easily most qualified Democratic contender’
Next articleਬਿਨਾਂ ਨੋਟਿਸ ਪਾਰਟੀ ’ਚੋਂ ਕੱਢਣਾ ਸੁਖਬੀਰ ਦੀ ਤਾਨਾਸ਼ਾਹੀ: ਢੀਂਡਸਾ