ਕਸ਼ਮੀਰ ’ਚ ਘੁਸਪੈਠ ਦੀ ਕੋਸ਼ਿਸ਼ ਕਰਦੇ ਦੋ ਅਤਿਵਾਦੀ ਹਲਾਕ

ਸ੍ਰੀਨਗਰ (ਸਮਾਜਵੀਕਲੀ) :  ਜੰਮੂ ਅਤੇ ਕਸ਼ਮੀਰ ਦੇ ਨੌਗਾਮ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਅਸਫਲ ਕਰਦਿਆਂ ਫ਼ੌਜ ਨੇ ਦੋ ਅਤਿਵਾਦੀਆਂ ਨੂੰ ਹਲਾਕ ਕਰ ਦਿੱਤਾ। ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਫ਼ੌਜੀ ਜਵਾਨਾਂ ਨੇ ਕੁਪਵਾੜਾ ਜ਼ਿਲ੍ਹੇ ਦੇ ਨੌਗਾਮ ਸੈਕਟਰ ’ਚ ਕੰਟਰੋਲ ਰੇਖਾ ’ਤੇ ਕੁਝ ਸ਼ੱਕੀ ਸਰਗਰਮੀਆਂ ਦੇਖੀਆਂ ਅਤੇ ਘੁਸਪੈਠ ਦੀ ਕੋਸ਼ਿਸ਼ ਕਰਦੇ ਦੋ ਅਤਿਵਾਦੀਆਂ ਨੂੰ ਹਲਾਕ ਦਿੱਤਾ।ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਦੋਵੇਂ ਅਤਿਵਾਦੀਆਂ ’ਚੋਂ ਇੱਕ ਦੀ ਪਛਾਣ ਸਥਾਨਕ ਵਾਸੀ ਇਦਰੀਸ ਭੱਟ ਵਜੋਂ ਹੋਈ ਅਤੇ ਦੋਵੇਂ ਜਣੇ ਲਸ਼ਕਰ-ਏ-ਤੋਇਬਾ ਦੇ ਮੈਂਬਰ ਹੋ ਸਕਦੇ ਹਨ।

ਫ਼ੌਜ ਦੀ ਬਾਰਮੁੱਲਾ ’ਚ 19 ਇਨਫੈਂਟਰੀ ਡਿਵੀਜ਼ਨ ਦੇ ਮੇਜਰ ਜਨਰਲ ਵੀਰੇਂਦਰ ਵਤਸ ਨੇ ਦੱਸਿਆ ਕਿ ਤਾਰ ਕੱਟ ਕੇ ਘੁਸਪੈਠ ਦੀ ਕੋੋਸ਼ਿਸ਼ ਕਰ ਰਹੇ ਅਤਿਵਾਦੀ ਸਰਹੱਦ ਪਾਰੋਂ ਪਾਕਿਸਤਾਨੀ ਚੌਕੀਆਂ ਰਾਹੀਂ ਆਏ ਸਨ। ਮਾਰੇ ਗਏ ਅਤਿਵਾਦੀਆਂ ਤੋਂ ਦੋ  ਏ.ਕੇ.-47 ਰਾਈਫਲਾਂ, ਗਰਨੇਡ, ਖਾਣਾ ਤੇ ਦਵਾਈਆਂ ਤੋਂ ਇਲਾਵਾ ਡੇਢ ਲੱਖ ਰੁਪਏ ਦੀ ਭਾਰਤੀ ਤੇ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਸਰਹੱਦ ਪਾਰੋਂ 200 ਤੋਂ 300 ਅਤਿਵਾਦੀ ਘੁਸਪੈਠ ਦੀ ਤਾਕ ਵਿੱਚ ਹਨ।

Previous articleTrump commutes long-time aide’s jail sentence
Next articleਥਾਈਲੈਂਡ ਤੇ ਨੇਪਾਲ ਦੇ 75 ਤਬਲੀਗੀਆਂ ਨੂੰ ਜ਼ਮਾਨਤ