ਕਵਿਤਾ

(ਸਮਾਜ ਵੀਕਲੀ)

ਚੰਨ ਨਾਲ ਉਹਨੂੰ ਮੇਲਣ ਲਗਦਾਂ,
ਪਰ ਚੰਨ ਤੇ ਦੀਹਦਾ ਦਾਗ ਜਿਹਾ ।
ਯਾਰੋ ਜਿਹਨੇ ਮੇਰਾ ਦਿਲ ਹੈ ਲੁੱਟਿਆ,
ਉਹ ਸੱਜਣ ਤਾਂ ਹੈ ਬੇਦਾਗ ਜਿਹਾ ।

ਫਿਰ ਉਹਨੂੰ ਫੁੱਲਾਂ ਨਾਲ ਮਿਲਾਵਾਂ,
ਪਰ ਫੁੱਲਾਂ ਨਾਲ ਤਾਂ ਲੱਗੇ ਕੰਡੇ ਨੇ।
ਉਹ ਪਿਆਰਾ ਤਾਂ ਕੋਮਲ ਹਿਰਦੇ ਵਾਲਾ,
ਦੁੱਖ ਸੁੱਖ ਜਿਸ ਨਾਲ ਗਏ ਵੰਡੇ ਨੇ।

ਸੋਚਦਾਂ ਉਹ ਹੈ ਸਾਫ ਅਸਮਾਨ ਵਰਗਾ,
ਪਰ ਅੰਬਰ ਚੋਂ ਉੱਠਦੇ ਤੂਫ਼ਾਨ ਵੀ ਨੇ।
ਮੇਰੇ ਸੁਫ਼ਨਿਆਂ ਤੇ ਜੋ ਸਦਾ ਰਾਜ ਕਰੇ,
ਕੀ ਉਸ ਵਰਗੇ ਹੋਰ ਇਨਸਾਨ ਵੀ ਨੇ।

ਕਦੇ ਕਹਿਣਾਂ ਉਹ ਮੂਰਤ ਸੰਗਮਰਮਰ ਦੀ,
ਨਹੀਂ..ਨਹੀਂ….ਪੱਥਰ ਵਾਂਗ ਕਠੋਰ ਨਹੀਂ।
ਉਹਨੂੰ ਤਾਂ ਮੇਰੇ ਵਰਗੇ ਛੱਤੀ ਲੱਭਣੇ ,
ਮੈਨੂੰ ਉਹਦੇ ਵਰਗੀ ਲੱਭਣੀ ਹੋਰ ਨਹੀਂ।

ਕਦੀ ਲੱਗੇ ਨਿਰਮਲ ਪਾਣੀ ਵਰਗੀ ,
ਪਰ ਪਾਣੀ ਤਾਂ ਹੜ ਬਣ ਸਭ ਡੁੱਬਾ ਦਿੰਦਾ।
ਜਦ ਮੈਂ ਦੇਖਾਂ ਉਹਨੂੰ ਰੀਝਾਂ ਦੇ ਨਾਲ ,
ਉਹ ਤਾਂ ਦੁੱਖ ਦਰਦ ਮੇਰੇ ਗਵਾ ਦਿੰਦਾ।

ਮੇਰਾ ਸੋਹਣਾ ਪ੍ਰੀਤਮ ਆਪੇ ਵਰਗਾ ,
ਉਸਤੋਂ ਹੱਸ ਹੱਸ ਜਾਨ ਵੀ ਲੁਟਾ ਦੇਵਾਂ।
“ਮਜਬੂਰ” ਉਹਦਾ ਨਾਮ ਲਿਖ ਦਿਲ ਤੇ,
ਸਦਾ ਲਈ ਖੁਦ ਨੂੰ ਹੀ ਮਿਟਾ ਦੇਵਾਂ।

 ਜਸਵੰਤ ਸਿੰਘ ਮਜਬੂਰ
98722 28500

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਰਾਜਬੀਰ ਗੰਗੜ (USA) ਅਤੇ ਉਨਾਂ ਦੇ ਪਰਿਵਾਰ ਵਲੋਂ ਸਕੂਲ ਲਈ ਪੰਜਾਹ ਹਜ਼ਾਰ ਰੁਪਏ ਦਾ ਸਹਿਯੋਗ