(ਸਮਾਜ ਵੀਕਲੀ)
ਕਦੇ ਯੂਪੀ, ਕਦੇ ਹੁੰਦੀ ਏ ਬਿਹਾਰ ਪਟਨਾ!
ਹੁਣ ਸੁਣਦੇ “ਪੰਜਾਬ” ਨਿੱਤ ਨਵੀ ਘਟਨਾ!
ਗਿਣਵੇ ਨੌ ਦਿਨ ਦੇਖੇ “ਸਤਿਕਾਰ ਹੁੰਦੇ ਨੇ!
ਸਾਰਾ ਸਾਲ ਧੀਆਂ ਤੇ “ਦੁਰਾਚਾਰ ਹੁੰਦੇ ਨੇ!
ਸ਼ੁਰੀ ਬੁੱਕਲਾਂ ਚ,ਹੱਥਾਂ ਚ ਗੁਲਾਬ ਫੜੇ ਨੇ!
ਚਿਹਰਿਆਂ ਤੇ ਝੂਠ ਦੇ ਨਕਾਬ ਚੜੇ ਨੇ!
ਲੈ ਦਿਲ ਵਾਲੇ ਭੇਤ, ਲੋਕੀ ਕਰਦੇ ਨੇ ਵਾਰ!
ਕਰਾਂ ਕਿਸ ਤੇ ਯਕੀਨ ਤੁਰੇ ਫਿਰਦੇ ਮਕਾਰ!
ਧੀਅ ਅਪਣੀ, ਅੰਦਰ ਵੜ ਸਮਝਾਉਦੇ ਨੇ!
ਹੋਵੇ ਕਿਸੇ ਦੀ ਕੋਠੇ” ਚੜ ਰੌਲਾ ਪਾਉਦੇ ਨੇ!
ਸੱਪਾਂ ਚ ਨੀ ਜਹਿਰ, ਲੋਕੀ ਜਿੰਨੇ ਜਹਿਰੀ!
ਭਰਾ ਹੀ ਭਰਾ ਦਾ ਬਣੀ ਫਿਰਦਾ ਏ ਵੈਰੀ!
ਸਾਰੇ ਦੁਨੀਆ ਦੇ ਰੰਗ, ਤਮਾਸ਼ੇ ਦੇਖ ਲਏ!
ਤਨ ਮਨ ਕਾਲੇ ਮੂਹੋ ਮਿੱਠੇ ਹਾਸੇ ਦੇਖ ਲਏ!
ਨਿੱਤ ਕਰਦੇ ਲੋਕੀ “ਐਥੇ” ਚਤਰਾਈਆ ਨੇ!
ਘੱਟ ਪੜੇ ਹਾਂ ਕਿਤਾਬਾਂ ਵੱਧ ਚਿਹਰੇ ਪੜੇ ਨੇ!
ਅਕਲਾਂ “ਸੁੱਖੀ” ਠੇਡੇ ਖਾ ਕੇ ਆਈਆਂ ਨੇ!
ਸੁੱਖੀ ਨਲ੍ਹੋਟੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly