(ਸਮਾਜ ਵੀਕਲੀ)
ਕਦੇ ਕਦੇ ਮੈਨੂੰ ਲੱਗਦਾ ਹੈ
ਕਵਿਤਾਵਾਂ ਨਜਮਾਂ ਤੇ ਸ਼ਾਇਰੀ ਨੂੰ
ਟਿੱਚਰਾ ਕਰ ਰਹੇ ਨੇ
ਵਿੱਚ ਚੁਰਾਹੇ ਖੜ੍ਹਾ
ਉਸਦੀ ਇੱਜ਼ਤ ਦੀ
ਬੋਲੀ ਲਾ ਰਹੇ ਨੇ
ਕਦੇ ਕਦੇ ਹੈਰਾਨ ਹੂੰਦਾ ਹਾਂ
ਵਿਦੇਸ਼ਾ ਚਾ ਬੈਠੇ
ਪੰਜਾਬ ਦੇ ਸ਼ੁਭ ਚਿੰਤਕਾਂ ਤੇ
ਜੋ ਇੱਕ ਬੀਚ, ਤੇ ਸਮੁੰਦਰ
ਕਿਨਾਰੇ ਬੈਠ, ਸ਼ੀਤ ਲਹਿਰਾ
ਤੇ ਠੰਡੀਆਂ ਹਵਾਵਾਂ ਦਾ
ਆਨੰਦ ਮਾਣਦੇ
ਪੰਜਾਬ ਦੀ ਖਿੱਲੀ ਉਡਾਉਂਦੇ
ਜਦੋਂ ਭੂਤਕਾਲ ਦੇ ਅਤੀਤ ਚਾ ਗੁਆਚੇ
ਚਰਖੇ, ਚਾਦਰੇ ਕੁੜਤੇ, ਕੈਂਠੇ
ਘੱਗਰੇ, ਤੇ ਜੁਗਨੀਆ
ਤੇ ਮੰਝੇ, ਪੀੜੀਆਂ, ਤਾਣੇ ਪੇਟੇ
ਦਰੀਆਂ ਖੇਸ ਕੰਬਲ
ਦੇ ਗੁਣ ਗਾਉਂਦੇ
ਉਹ ਭਲਾ ਵਰਤਮਾਨ
ਦੇ ਕੀ ਲਗਦੇ
ਕਦੇ ਕਦੇ ਇਹ ਲਗਦਾ
ਇਹ ਕਿਰਤੀਆਂ, ਦੇ ਮੁੰਹ, ਤੇ
ਆਣ ਟਿੱਚਰਾ ਕਰਦੇ
ਜਦੋਂ ਧੁੱਪਾ ਦੇ ਤਾਪ ਨੂੰ
ਮਾਣਿਆ ਨਹੀਂ
ਠੰਡ ਵਿੱਚ ਠਰੇ
ਚੰਮ ਤੇ ਕੰਬਦੇ ਹੱਡਾਂ
ਦੇ ਦਰਦ ਨੂੰ ਜਾਣਿਆ ਨਹੀਂ
ਟਿੱਚਰ ਸਹਿਣ ਕੀਤਾ
ਟਿੱਚਰ ਕਹਿਣ ਕੀ ਹੂੰਦਾ
ਸਹਿਣ ਕਰਨਾ ਤੇ ਕੌੜਾ ਘੁੱਟ ਪੀਤਾ
ਇੱਕ ਬਾਂਝ ਔਰਤ ਦੀ ਬੇਬਸ਼ੀ
ਜਿਸ ਨੇ, ਉੱਠਦੀ ਬਹਿੰਦੀ
ਹਰ ਸਮੇਂ ਤਾਅਨੇ ਮਿਹਣੇ ਸੁਣਨਾ
ਤੇ ਪੇਕਿਆਂ ਨੂੰ ਦਿੱਤੇ ਦੋਸ਼ ਸ਼ਹਿਣਾ
ਜਾ ਉਹ ਕਾਮੇ ਨੇ ਸ਼ਹਿ ਲੈਣਾ
ਜਦੋਂ ਸ਼ਾਮ ਢਲੀ ਤੋਂ ਘਰ ਨੂੰ
ਆਉਂਦਿਆਂ
ਇੱਕ ਲੰਢੂ ਜਿਹੇ ਸਿਪਾਹੀ ਨੇ ਘੇਰ
ਕੱਢੀ ਗਾਲ਼ ਤੇ ਲਾਲਾਂ ਛੁੱਟਦੇ
ਖਿੱਚੀ ਹੋਈ ਡਾਂਗ
ਜਦ ਮਾਂ ਭੈਣ ਨੂੰ ਮੁੱਖ ਰੱਖ
ਧੱਕਾ ਮਾਰ ਤੇ
ਥੱਪੜ ਲਾਉਂਦਿਆਂ
ਗੰਦ ਮੰਦ ਕਹਿ ਲੈਣਾ
ਜਾਂ ਉਹ ਇੱਕ ਕਿਰਤੀ ਘਰ ਦੀ ਧੀ ਨੂੰ
ਸੋਹਣੀ, ਸੱਸੀ, ਹੀਰ,
ਕਹਿੰਦੇ ਨੇ,
ਜੋ ਹਰ ਰੋਜ ਮਾਂ ਨਾਲ ਦਿਹਾੜੀ
ਗਂਈ ਦੇ, ਰੂਪ, ਨੈਣ ਨਕਸੇ
ਤੇ ਗੋਰੇ ਰੰਗ ਦੀਆਂ ਸਿਫਤਾਂ ਗਾਉਣਾ
ਤੇ ਖਿਆਲਾਂ ਵਿਚ ਰੰਗ ਬਰੰਗੇ
ਪਹਿਰਾਵੇ ਪਾਉਣਾ
ਮੈ ਮੁਕਨਰ ਹਾਂ ਉਸਦੇ ਇਸ
ਬਨਾਉਟੀ ਪਹਿਰਾਵੇ ਤੋਂ
ਕਿਉਂਕਿ ਛਾਵਾਂ ਤੋਂ ਲੈ ਚੁੰਨੀ
ਉਹ ਸਿਰ ਢੱਕ ਲੈਦੀਆ
ਤੇ ਧੁੱਪਾ ਦੀਆਂ
ਕਿਰਨਾਂ ਤੋਂ ਲੈਦੀਆ ਨੇ
ਝਾਲਰਾ ਤੇ ਗੋਟੇ
ਸੂਰਜਾ ਦੀ ਲਾਲੀ ਤੋ
ਲੇ ਮੇਂਹਦੀ ਲਾਉਂਦੀਆਂ
ਉਂਗਲਾਂ ਦੇ ਪੋਟੇ
ਤੇ ਸੱਜਰੀ ਪਂਈ ਤ੍ਰੇਲ ਤੋਂ
ਸਜਾਉਣ ਮੁੱਖ ਨੂੰ
ਲੋੜ ਨਹੀਂ ਹੁੰਦੀ ਇੰਨਾ
ਕਵਿਤਾਵਾਂ ਵਿਚਲੇ ਸੁੱਖ ਨੂੰ
ਤੁਸੀਂ ਗਾਓ ਭੂਤਕਾਲ
ਚਾ ਗੁਆਚੇ ਅਤੀਤ ਨੂੰ
ਮੈ ਚੱਲਿਆ ਹਾਂ
ਵਰਤਮਾਨ ਜਿਉਣ ਤੇ
ਇੱਕ ਨਵੇ ਯੁੱਗ ਦੀ ਭਾਲ ਵਿੱਚ
ਰਿਕਵੀਰ ਰਿੱਕੀ