ਕਵਿਤਾ

(ਸਮਾਜ ਵੀਕਲੀ)

ਬੈਠੀਂ ਖਾਲ ਤੇ, ਮੈ ਕੱਪੜੇ
ਧੋੰਦੀ ਸੀ, ਵੇ ਅੜਿਆ
ਆਇਆ ਖਿਆਲ
ਜਿਵੇਂ ਤੂੰ ਗੁੱਟ, ਮੇਰਾ ਸੀ ਫੜਿਆ

ਕੱਪੜੇ ਧੋੰਦੀ ਨੂੰ ਰਹੀ ਨਾ
ਸ਼ੁੱਧ ਤੇ ਬੁੱਧ, ਵੇ ਮਰਿਆ
ਕੇ ਚੰਦਰਾ ਪਾਣੀ ਵੀ ਸੀ,
ਉੱਤੋ ਠਰਿਆ

ਮੈ ਸੁਪਨੇ ਦੇ ਵਿੱਚ ਖੋਈ ਸੀ
ਉੱਤੋ ਹਵਾ ਵਗੇ, ਨਿਰਮੋਹੀ ਸੀ
ਮੈਨੂੰ ਛੇੜ ਕੰਬਣੀ ਗਈ ਜਦ ਲੰਘ
ਮੇਰੇ ਭਿੱਜੇ ਤਨ ਕੋਲੋਂ, ਛੋਹੀ ਸੀ

ਮਾਰੇ ਠੰਡ ਦੇ, ਕੰਬੇ ਅੰਗ, ਅੰਗ ਵੇ
ਨਾਲ ਸ਼ਰਮ ਦੇ ਲਾਲੀ ਫੜ
ਗਿਆ, ਗੋਰਾ, ਰੰਗ ਵੇ
ਅੱਖੀਆਂ ਚੋ ਡੁੱਲੇ, ਸੰਗ ਵੇ

ਮਰ ਜਾਣੇ ਰਿਕਵੀਰ, ਖੋਰੇ,
ਕੀ ਹੋਇਆ ਸੀ, ਖੁਮਾਰ ਵੇ
ਲਗਦਾ ਚੜ ਗਿਆ, ਮੈਨੂੰ
ਤੇਰੇ ਇਸ਼ਕੇ ਦਾ, ਬੁਖਾਰ ਵੇ

ਲਗਦਾ ਚੜ ਗਿਆ, ਮੈਨੂੰ
ਤੇਰੇ ਇਸ਼ਕੇ ਦਾ, ਬੁਖਾਰ ਵੇ

ਰਿਕਵੀਰ ਰਿੱਕੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਚੰਨ ਜੀ
Next articleਮਹਿਫੂਜ਼