ਮੇਰੇ ਚੰਨ ਜੀ

(ਸਮਾਜ ਵੀਕਲੀ)

ਮੇਰੇ ਚੰਨ ਜੀ
ਤੁਸੀਂ ਖੁਦਾ ਦੀ ਖੁਦਾਈ ਵਰਗੇ
ਮੇਰੇ ਲਈ ਮੱਖਣ ਮਲਾਈ ਵਰਗੇ
ਮੇਰੇ ਚੰਨ ਜੀ
ਤੁਸੀਂ ਹਾਸਿਆਂ ਦੇ ਵਿਚ ਹੱਸਦੇ
ਮੇਰੇ ਦਿਲ ਦੇ ਵਿਚ ਸਦਾ ਵੱਸਦੇ
ਮੇਰੇ ਚੰਨ ਜੀ
ਤੁਸੀਂ ਤਾਂ ਠੰਡੀ ਜੇਹੀ ਛਾਂ ਵਰਗੇ
ਮੈਂਨੂੰ ਲੱਗਦੇ ਓ ਮੇਰੀ ਮਾਂ ਵਰਗੇ
ਮੇਰੇ ਚੰਨ ਜੀ
ਤੁਸੀਂ ਮੇਰੀ ਉਮਰਾਂ ਦੀ ਰੀਝ ਬਣਗੇ
ਦੁਨੀਆਂ ਦੀ ਕੀਮਤੀ ਚੀਜ ਬਣਗੇ
ਮੇਰੇ ਚੰਨ ਜੀ
ਤੁਸੀਂ ਮੈਨੂੰ ਜ਼ਿੰਦਗੀ ਜਿਉਣੀ ਸਿਖਾਤੀ
ਮੇਰੇ ਲਈ ਇਹ ਦੁਨੀਆਂ ਸੋਹਣੀ ਬਣਾਤੀ
ਮੇਰੇ ਚੰਨ ਜੀ
ਹੁਣ ਸਾਥੋਂ ਕਦੇ ਨਾ ਹੋਇਓ ਦੂਰ ਜੀ
ਨੈਣਾਂ ਚ ਰਹੇ ਪਿਆਰ ਦਾ ਸਰੂਰ ਜੀ
ਮੇਰੇ ਚੰਨ ਜੀ

ਲੇਖਿਕਾ. ਡਾ.ਹਰਪ੍ਰੀਤ ਕੌਰ ਮਾਨ ਔਲਖ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਦੇ ਪੰਜਾਬ ਨੂੰ
Next articleਕਵਿਤਾ