(ਸਮਾਜ ਵੀਕਲੀ)
ਅਕੱਥ ਦੀ ਕਰੇ ਕਹਾਣੀ ਕੋਈ ਵਿਰਲਾ ਵਿਰਲਾ ਸੁਣਦਾ ਜੀ
ਜੀਹਦੇ ਤੇ ਦਿਆਲ ਹੁੰਦਾ ਫਿਰ ਆਪੇ ਮਾਲਕ ਚੁਣਦਾ ਜੀ
ਕਾਇਆ ਪਵਿੱਤਰ ਹੋ ਜਾਂਦੀ ਤੇ ਦੁੱਖ ਨੀ ਲੱਗਦਾ ਲਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ
ਸੰਗਤ ਜੀ ਇਹ ਸਮਾਂ ਵਡਭਾਗਾ ਹੱਥੋਂ ਲੰਘਦਾ ਜਾਵੇ ਜੀ
ਇੱਕ ਨਿਮਖ ਚ’ਕ੍ਰਿਪਾ ਕਰ ਦੇਵੇ ਕੋਈ ਸੱਚੇ ਦਿਲੋਂ ਧਿਆਵੇ ਜੀ
ਮਨ ਬੰਧਨਾਂ ਵਿੱਚੋਂ ਮੁਕਤ ਕਰੋ ਤੇ ਮਾਇਆ ਤੇ ਟੁੱਟ ਜਾਣ ਧਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ
ਛੱਡਕੇ ਥਾਵਾਂ ਹੋਰ ਕੋਈ ਇਸ ਰਸਤੇ ਨੂੰ ਅਪਣਾਓ ਜੀ
ਬ੍ਰਹਮ ਵਿਦਿਆਲਾ ਵਿੱਚ ਆ ਕੇ ਤੁਸੀਂ ਗਿਆਨ ਦਾ ਅੰਜੁਨ ਪਾਓ ਜੀ
ਜਿਹੜੇ ਤਰ ਗਏ ਉਹ ਤਾਂ ਜੀ ਫਿਰ ਸੋਨੇ ਤੇ ਸੋਹਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ
ਹਰ ਸਾਹ ਤੇ ਨਾਲ ਚੇਤੇ ਕਰ ਉਹ ਮਾਲਕ ਆਪੇ ਆਊਗਾ
ਵੱਜਣੇ ਨਾਦ ਅਨਾਦ ਓਦੋਂ ਮਹਿਲ ਚ’ ਜਦੋਂ ਬੁਲਾਊਗਾ
ਇਹ ਹਿੱਸੇ ਉਹਨਾਂ ਦੇ ਆਉਂਦੇ ਜਿੰਨਾਂ ਦੇ ਕਰਮ ਸੁਭਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ
ਇਹ ਰਸਨਾ ਬਸ ਗਾਉਂਦੀ ਆਪਣੇ ਸਾਹਿਬ ਦੀ ਵਡਿਆਈ ਨੂੰ
ਇੱਕ ਦਿਨ ਸੱਚੀਂ ਛੱਡ ਜਾਣਾ ਏ ਇਸੇ ਦਾਤ ਪਰਾਈ ਨੂੰ
ਧੂੜ ਮੰਗੇ ਸਾਬਰੀ ਚਰਨਾਂ ਦੀ ਜਿਹੜੇ ਜੀਵਨ ਸਫਲ ਬਣਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ
ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ
ਸਿਮਬਰਨ ਕੌਰ ਸਾਬਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly