ਕਵਿਤਾ

(ਸਮਾਜ ਵੀਕਲੀ)

ਬਹੁਤ ਮਜ਼ਬੂਤ
ਦਿਖਾਉਣਾ ਪੈਂਦਾ
ਆਪਣੇ ਆਪ ਨੂੰ

ਪਰ
ਅੰਦਰੋ ਅੰਦਰ
ਹੋਣ ਵਾਲੀ ਟੁੱਟ ਭੱਜ
ਤਿੜਕਿਆ ਯਕੀਨ
ਡੋਲ੍ਹਿਆ ਮਨ

ਭਰ ਜਾਵੇ
ਤਾਂ
ਛਲਕਣਾ ਚਾਹੁੰਦਾ
ਕਿਸੇ ਮਜ਼ਬੂਤ ਮੋਢੇ ਤੇ ਸਿਰ ਰੱਖ
ਹਲਕਾ ਹੋਣਾ ਚਾਹੁੰਦਾ

ਲੋਕਾਂ ਦੇ ਮਨ ਵਿੱਚ ਵਸ ਚੁੱਕੀ
ਮਜ਼ਬੂਤ ਤਸਵੀਰ
ਤੋੜ ਕੇ ਸੁੱਟ ਦੇਣ ਨੂੰ
ਮਨ ਕਰਦਾ

ਵਹਿ ਜਾਣਾ ਚਾਹੁੰਦਾ
ਪਰਲ ਪਰਲ
ਹੰਝੂਆਂ ਦੀ ਧਾਰ ਨਾਲ
ਅੰਦਰ ਦਾ ਸਾਰਾ ਗਮ

ਜਦੋਂ ਵੀ ਕੋਸ਼ਿਸ਼ ਕਰੇ
ਵਹਿ ਜਾਣ ਦੀ
ਮਜ਼ਬੂਤ ਤਸਵੀਰ
ਆ ਖੜ੍ਹੀ ਹੁੰਦੀ
ਸਾਹਮਣੇ

ਵਰਜਦੀ ਵਾਰ ਵਾਰ
ਤਿੜਕੀਆਂ ਨੂੰ
ਟੁਕੜੇ ਟੁਕੜੇ ਕਰ ਦਿੰਦਾ
ਸੰਸਾਰ

ਹਰਪ੍ਰੀਤ ਕੌਰ ਸੰਧੂ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਨਕਲਾਬੀ ਸਲਾਮ
Next articleਰਿਪੇਰੀਅਨ ਕਾਨੂੰਨ ਅਨੁਸਾਰ ਦਰਿਆਈ ਪਾਣੀਆਂ ਉੱਪਰ ਪੰਜਾਬ ਦਾ ਹੱਕ-ਇੰਜ.ਸਵਰਨ ਸਿੰਘ