ਇਨਕਲਾਬੀ ਸਲਾਮ

(ਸਮਾਜ ਵੀਕਲੀ)

ਭਾਰਤ ਦੇਸ਼ ਦੇ ਨਕਸ਼ ਤੇ ਤੇਰੇ ਅਣਖੀ਼ ਲਹੂ ਦੇ ਛਿੱਟੇ ਅੱਜ ਵੀ ਮੋਤੀਆਂ ਵਾਂਗ ਚਮਕਦੇ ਨੇ ਦਮਕਦੇ ਨੇ ਤੇ ਹਲੂਣਾ ਦਿੰਦੇ ਨੇ ਅਣਖ਼ ਨੂੰ !! ਕਿ ,, ਇੱਕੀ ਸਾਲ ਦਿਲ਼ ਵਿੱਚ ਮੱਚਦੇ ਭਾਂਬੜ ਨੂੰ ਕਿਵੇੰ ਦਹਿਕਦਾ ਰੱਖੀਦੈ ,ਸੁਲਘਦਾ ਰੱਖੀਦੈ ,, ਬੇਦੋਸਿਆਂ ਦੇ ਕਤਲ਼ ਦਾ ਬਦਲਾ ਲੈਣ ਦਾ ਅਹਿਦ ,, ਮਸ਼ਾਲ ਵਾਂਗ ਮੱਚਦਾ ਦਿਮਾਗ਼ ਵਿੱਚ ਕਿਵੇਂ ਰੱਖੀਦੈ !!

ਪਰ ਕੁਝ ਲੋਕ ਤੈਨੂੰ ਉਡਵਾਇਰ ਦੇ ਗੋਲੀ ਮਾਰਕੇ ਮਾਰਨ ਤੱਕ ਹੀ ਸੀਮਿਤ ਰੱਖਦੇ ਨੇ ਤੇ ਸਮਝਦੇ ਨੇ ,, ਉਹ ਤੇਰੀ ਜਿੰਦਗੀ ਦੇ ਪੰਧ ਨੂੰ ਲੋਕਾਂ ਲਈ ਲੜਨ ਤੇ ਸਾਮਰਾਜ ਨੂੰ ਜੜੋਂ ਪੁੱਟਣ ਦੇ ਕੀਤੇ ਅਹਿਦ ਨੂੰ ਘੱਟ ਹੀ ਕਬੂਲਦੇ ਐ ,, ਪਰ ! ਤੂੰ ਗ਼ਦਰਾਂ ਦਾ ਹਾਮੀ ਸੀ ,, ਤੇਰੇ ਵੱਖ ਵੱਖ ਬਦਲੇ ਨਾਵਾਂ ਤੋਂ ਭੇਸਾਂ ਤੋਂ ਪ੍ਤੱਖ਼ ਪਤਾ ਲਗਦੈ ਕਿ ਤੇਰੇ ਧੁਰ ਅੰਦਰ ਤੱਕ ਆਪਣੇ ਲੋਕਾਂ ਦਾ ਦਰਦ ਕਿਵੇਂ ਉਬਲ਼ਦਾ ਸੀ ਜੋ ਤੇਰੀ ਅਣਖ਼ ਨੂੰ ਹਲੂਣਦਾ ਸੀ ਵੰਗਾਰਦਾ ਸੀ ,, ਕਿ ਲੋਕਾਂ ਲਈ ਲੜਨਾ ਹੀ ਸੰਘਰਸ਼ ਐ ਜਿੰਦਗੀ ਐ ਸ਼ੌਹਰਤ ਐ ਜਿਸ ਦਾ ਅੰਤ ਸਿਰਫ਼ ਫਾਂਸੀ ਐ ਫਾਂਸੀ !! ਉਹ ਤੂੰ ਭਲੀਭਾਂਤ ਜਾਣਦਾ ਸੀ !!

ਪਰ ਕੁਝ ਅੱਜ ਵੀ ਸਰਮਾਏਦਾਰੀ ਦੇ ਦੱਲੇ ਤੇ ਟੁੱਕੜਬੋਚ ਲੋਕ ਤੈਨੂੰ ਸ਼ਹੀਦ ਮੰਨਣ ਤੋਂ ਇਨਕਾਰੀ ਨੇ !! ਇਹ ਹੰਕਾਰੀ ਲੋਕ !!ਜਿਹੜੇ ਇਸ ਲੋਟੂ ਪ੍ਬੰਧ ਦੇ ਅਹੁਦੇਦਾਰ ਨੇ ਠੇਕੇਦਾਰ ਨੇ ! ਜਿਨ੍ਹਾਂ ਨੂੰ ਸ਼ਹੀਦਾਂ ਦੇ ਨਾਮ ਤਾਂ ਦੂਰ, ਸ਼ਹੀਦੀਆਂ ਦੀ ਗਿਣਤੀ ਤੱਕ ਨੀ ਪਤਾ !! ਉਹ ਮਹਿਲਾਂਂ ਚ ਬੈਠੇ ਲੁਟੇਰੇ ਤੇਰੇ ਮਿਹਨਤਕਸ਼ ਲੋਕਾਂ ਦਾ ਦਰਦ ਕੀ ਜਾਨਣਗੇ ਕੀ ਪਛਾਨਣਗੇ ! ਉਹ ਤਾਂ ਸੱਤਾ ਦੇ ਨਸ਼ੇ ਵਿੱਚ ਮਦਹੋਸ਼ ਨੇ ਬੇਹੋਸ਼ ਨੇ !!

ਫੇਰ ਵੀ !! ਤੇਰੇ ਅਹਿਦ ਦਾ ਸੁਨੇਹਾ ,, ਪੂਰੀ ਦੁਨੀਆਂ ਦੇ ਮਿਹਨਤਕਸ਼ ਲੋਕਾਂ ਨੂੰ ਦਿੰਦਾ ਹਾਂ ਕਿ ਤੁਸੀਂ ਜਦੋਂ ਤੱਕ ਇੱਕਜੁੱਟ ਇੱਕਮੁੱਠ ਨਹੀਂ ਹੋਂਵੋਂਗੇ ਓਨਾ ਚਿਰ ਤੁਹਾਡੀ ਹਰ ਧੜਕਨ ਤੇ ਟੈਕਸ ਲੱਗੇਗਾ ਤੇ ਤੁਹਾਡੀ ਹਰ ਬੁਰਕੀ ਟੈਕਸ ਦੀ ਮਾਰ ਨਾਲ਼ ਮਰਦੀ ਜਾਏਗੀ ,, ਐ ਦੁਨੀਆਂ ਦੇ ਮਿਹਨਤਕਸ਼ ਲੋਕੋ ਇਹ ਲਹੂ ਪੀਣੀਆਂ ਜੋਕਾਂ ਤੋਂ ਖਹਿੜਾ ਛੁਡਾਓ !!! ਖਹਿੜਾ ਛੁਡਾਓ !!
ਇੱਕ ਹੋ ਜਾਓ !!

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਲੋਕਤੰਤਰ ਦਿਵਸ ਤੇ ” ਭਾਰਤ ਵਿੱਚ ਲੋਕਤੰਤਰ ਜਾਂ ਸਿਆਸੀ ਤੰਤਰ”।
Next articleਕਵਿਤਾ