- ਸ਼ਹਿਰ ਤੇਰਾ ਅੱਜ ਸੱਜਣਾ ਸਾਰਾ ਸੁੰਨ੍ਹਾ ਪਿਆ,
- ਮੰਦਰ ਮਸਜਿਦ ਭੀੜ ਨਹੀਂ ਰੱਬ ਇੱਕਲਾ ਪਿਆ।
- ਅੱਜ ਪਸ਼ੂ – ਪੰਛੀ ਵੀ ਸਾਰੇ ਹੈਰਾਨ ਹੈ,
- ਕਿੱਥੇ ਗਿਆ ਹੈ ਆਦਮ ਨਾ ਹੁਣ ਦਿਸਦਾ ਪਿਆ।
- ਕਿੰਨੀ ਸਾਂਤ ਫਿਜ਼ਾ ਹੈ ਕੋਈ ਪ੍ਰਦੂਸ਼ਨ ਨਹੀਂ,
- ਪੰਛੀਆਂ ਦਾ ਝੁੰਡ ਗੀਤ ਕੋਈ ਗਾਉਂਦਾ ਪਿਆ।
- ਹੈ ਰੱਬੀ ਖੇਡ ਜਾਂ ਆਦਮ ਦੀ ਸ਼ਰਾਰਤ ਕੋਈ,
- ਡਰ ਤੇ ਖ਼ੌਫ਼ ‘ਚ ਆਦਮ ਹੁਣ ਦਿਨ ਕੱਟਦਾ ਪਿਆ।
- ਡਰ ਕੇ ਫੈਲਾਉਂਦੇ ਝੂਠੀਆਂ ਅਫ਼ਵਾਹਾਂ ਕਈ,
- ਪੜ੍ਹਿਆ-ਲਿਖਿਆ ਦੀ ਅਕਲ ਤੇ ਵੀ ਪਰਦਾ ਪਿਆ।
- ਭੀੜ ਪਈ ਤੇ ਬਣਦਾ ਕੋਈ ਆਪਣਾ ਨਹੀਂ,
- ਆਪਣੀ ਲੜਾਈ ਆਪੇ ਹੀ ਗਿੱਲ ਲੜਦਾ ਪਿਆ।
– ਮਨਦੀਪ ਗਿੱਲ ਧੜਾਕ,
+91 9988 111 134