ਫ਼ਿਰੋਜ਼ਪੁਰ (ਸਮਾਜਵੀਕਲੀ) – ਲੱਲ੍ਹੇ ਪਿੰਡ ਦੇ ਰਾਧਾ ਸਵਾਮੀ ਡੇਰੇ ਵਿਚ ਬਣੇ ਇਕਾਂਤਵਾਸ ਸੈਂਟਰ ਵਿਚ ਰੱਖੇ ਲੋਕਾਂ ਦੇ ਕਰੋਨਾ ਸੈਂਪਲ ਲੈ ਰਹੇ ਸਿਹਤ ਵਿਭਾਗ ਦੇ ਤਿੰਨ ਮੁਲਾਜ਼ਮਾਂ ਦੀ ਹਾਲਤ ਅੱਜ ਵਿਗੜ ਗਈ। ਇਨ੍ਹਾਂ ਵਿਚ ਫ਼ਿਰੋਜ਼ਸ਼ਾਹ ਸਿਵਲ ਹਸਪਤਾਲ ਦਾ ਲੈਬ ਟੈਕਨੀਸ਼ੀਅਨ ਰਜਤ ਅਤੇ ਦੋ ਮਲੇਰੀਆ ਵਰਕਰ ਗੁਰਦੇਵ ਸਿੰਘ ਅਤੇ ਜਗਪ੍ਰੀਤ ਸ਼ਾਮਲ ਹਨ। ਤਿੰਨਾਂ ਨੂੰ ਕੁਝ ਚਿਰ ਹਸਪਤਾਲ ਦਾਖ਼ਲ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਤਿੰਨੋਂ ਮੁਲਾਜ਼ਮ ਹੁਣ ਠੀਕ ਹਨ। ਸੈਂਪਲ ਲੈਣ ਵੇਲੇ ਤਿੰਨਾਂ ਨੇ ਕਰੋਨਾ ਕਿੱਟ ਪਹਿਨੀ ਹੋਈ ਸੀ ਤੇ ਗਰਮੀ ਜ਼ਿਆਦਾ ਹੋਣ ਕਰਕੇ ਇਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ।
HOME ਕਰੋਨਾ ਸੈਂਪਲ ਲੈ ਰਹੇ 3 ਸਿਹਤ ਮੁਲਾਜ਼ਮਾਂ ਦੀ ਹਾਲਤ ਵਿਗੜੀ