ਮੁਕਤਸਰ ਵਿੱਚ ਇਕਾਂਤਵਾਸੀ ਮਨਾ ਰਹੇ ਨੇ ‘ਪਿਕਨਿਕ’

ਸ੍ਰੀ ਮੁਕਤਸਰ ਸਾਹਿਬ (ਸਮਾਜਵੀਕਲੀ) ਰਾਜਸਥਾਨ ਦੇ ਜੈਸਲਮੇਰ ਤੋਂ ਲਿਆਂਦੇ ਕਰੀਬ ਛੇ ਸੌ ਮਜ਼ਦੂਰਾਂ ਨੂੰ ਮੁਕਤਸਰ ਦੇ ਚਾਰ ਇਕਾਂਤਵਾਸ ਕੇਂਦਰਾਂ ‘ਚ ਠਹਿਰਾਇਆ ਗਿਆ ਹੈ, ਜਿਨ੍ਹਾਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ਼ਹਿਰੀ ਅਬਾਦੀ ਦੇ ਵਿਚਕਾਰ ਹੈ। ਇਸ ਕੇਂਦਰ ‘ਚ ਰੱਖੇ ਮਜ਼ਦੂਰ ਸ਼ਰੇਆਮ ਸਕੂਲ ਦੀ ਪਿਛਲੀ ਕੰਧ ਟੱਪਕੇ ਸਕੂਲ ਲਾਗਲੀਆਂ ਦੁਕਾਨਾਂ ਤੋਂ ਸਾਮਾਨ ਖਰੀਦਦੇ ਹਨ ਤੇ ਆਪਣੇ ਵਾਰਸਾਂ ਨੂੰ ਮਿਲਦੇ ਹਨ।

ਇਸ ਤੋਂ ਲੋਕਾਂ ‘ਚ ਭਾਰੀ ਰੋਸ ਤੇ ਡਰ ਹੈ। ਲੋਕਾਂ ਨੂੰ ਵੀ ਖ਼ਦਸ਼ਾ ਹੈ ਕਿ ਰਾਤ-ਬਰਾਤੇ ਕੋਈ ਮਜ਼ਦੂਰ ਗਾਇਬ ਵੀ ਹੋ ਸਕਦਾ ਹੈ। ਇਹ ਮਾਮਲਾ ਡਿਪਟੀ ਕਮਿਸ਼ਨਰ ਐੱਮਕੇ ਅਰਾਵਿੰਦ ਕੁਮਾਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਫੌਰੀ ਪੁਖ਼ਤਾ ਪ੍ਰਬੰਧ ਕਰਨ ਲਈ ਆਖ ਦਿੱਤਾ ਹੈ।

Previous articleਕਰੋਨਾ ਸੈਂਪਲ ਲੈ ਰਹੇ 3 ਸਿਹਤ ਮੁਲਾਜ਼ਮਾਂ ਦੀ ਹਾਲਤ ਵਿਗੜੀ
Next articleਕੇਂਦਰ ਵੱਲੋਂ ਦੂਜੇ ਆਰਥਿਕ ਪੈਕੇਜ ਦੀ ਤਿਆਰੀ