ਜਲੰਧਰ (ਸਮਾਜਵੀਕਲੀ, ਸੂਨੈਨਾ ਭਾਰਤੀ) – ਕਰੋਨਾ ਵਾਇਰਸ ਦੇ ਕਾਰਨ ਪੰਜਾਬ ਚ੍ਹ ਲਾਏ ਕਰਫਿਊ ਦੌਰਾਨ ਪਬਲਿਕ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਦੇ ਬਿਜਲੀ ਵਿਭਾਗ ਮੁਲਾਜ਼ਮ ਆਪਣਾ ਫਰਜ਼ ਸਮਝਦੇ ਹੋਏ ਆਪਣੀ ਜਾਨ ਨੂੰ ਖਤਰੇ ਚ੍ਹ ਪਾ ਕੇ ਦਿਨ ਰਾਤ ਆਪਣੀਆਂ ਡਿਊਟੀਆਂ ਦੇ ਰਹੇ ਹਨ। ਖਪਤਕਾਰਾਂ ਦੇ ਘਰਾਂ ਦੀ ਬਿਜਲੀ ਬੰਦ ਹੋਣ ਦੀ ਸਿ਼ਕਾਇਤ ਆਉਣ ਤੇ ਉਸ ਹੀ ਸਮੇਂ ਮੌਕੇ ਤੇ ਜਾਂ ਕੇ ਠੀਕ ਕਰ ਹਨ। ਜੇ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਟੀ. ਵੀ. ਦੇਖ ਰਹੇ ਹਨ, ਮੋਬਾਇਲ ਚਾਰਜ ਕਰਕੇ ਮੋਬਾਇਲ ਤੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਟੀ. ਵੀ. ਤੇ ਮਿਡੀਆਂ ਆਪਣੀਆਂ ਖਬਰਾਂ ਦਿਖਾ ਰਿਹਾ ਹੈ। ਹਸਪਤਾਲ ਵਿਚ ਜ਼ੋ ਵੈਨਟੀਲੈਟਰ ਜ਼ੋ ਚੱਲ ਰਹੇ ਹਨ ਇਹ ਬਿਜਲੀ ਵਿਭਾਗ ਅਧਿਕਾਰੀਆਂ/ ਕਰਮਚਾਰੀਆਂ ਕਰਕੇ ਹੀ ਸੰਭਵ ਹੈ।
ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਗੀਤ ਬਿਜਲੀ ਬੋਰਡ ੜੇਛ ਕਰੋਨਾ -19 ਇੰਜੀਨੀਅਰ ਉੱਪ ਮੁੱਖ ਇੰਜ/ ਪੀ ਤੇ ਐੱਮ ਜਲੰਧਰ ਅਤੇ ਸ੍ਰੀਮਤੀ ਮੀਨਾ ਮਾਹੀ ਐਸ. ਜੀ —1 ਨੋਰਥ ਜੋਨ ਜਲੰਧਰ ਜੀ ਦੇ ਵਿਸ਼ੇਸ ਉਪਰਾਲੇ ਸਦਕਾ ਖੁਸ਼ਵਿੰਦਰ ਬਿੱਲਾ ਯੂ. ਕੇ. ਦੀ ਕਲਮ ਤੋਂ ਲਿਖਿਆ ਹੋਇਆ। ਐਮ.ਕੇ.ਵੀ. ਦੇ ਮਿਊਜਿਕ ਵਿੱਚ ਜਗਦੀਸ਼ ਜਾਡਲਾ ਵੱਲੋ ਗਾਇਆ ਗਿਆ ਹੈ। ਜੋ ਕਿ 9 ਮਈ 2020 ਨੂੰ ਰਲੀਜ਼ ਕਰ ਦਿੱਤਾ ਗਿਆ ਹੈ।
ਅਨੇਕਾਂ ਧਾਰਮਿਕ ਤੇ ਸਭਿਆਚਾਰਕ ਗੀਤਾਂ ਨੂੰ ਗਾਉਣ ਵਾਲਾ ਜਗਦੀਸ਼ ਜਾਡਲਾ 66 ਕੇ ਵੀ ਸਬ ਸਟੇਸ਼ਨ ਨਵਾਂ ਸ਼ਹਿਰ ਵਿਖੇ ਪਾਵਰਕਾਮ (ਪੀ.ਐਸ.ਪੀ.ਸੀ.ਐਲ.) ਵਿਭਾਗ ਵਿਚ ਨੋਕਰੀ ਕਰ ਰਿਹਾ ਹੈ।