-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,
ਬੰਠਿਡਾ
ਪੂਰੀ ਦੁਨੀਆਂ ‘ਚ ਚਾਰ ਲੱਖ ਤੋਂ ਜਿਆਦਾ ਕੋਰਨਾ ਦੇ ਨਾਲ ਪੀੜਤ ਹੋ ਚੁੱਕੇ ਹਨ ਅਤੇ ਵੀਹ ਹਜ਼ਾਰ ਤੋਂ ਜਿਆਦਾ ਮੌਤ ਦੇ ਮੂੰਹ ‘ਚ ਸਮਾਂ ਚੁੱਕੇ ਹਨ।ਹਾਲਾਂਕਿ ਭਾਰਤ ਵਿਚ ਹਜੇ ਤੱਕ 800 ਤੋਂ ਜਿਆਦਾ ਲੋਕਾਂ ਦੇ ਕਰੋਨਾ ਇਨਫੈਕਸ਼ਨ ਨਾਲ ਪੀੜਤ ਹੋਦ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚੋਂ 80 ਦੇ ਕਰੀਬ ਠੀਕ ਹੋ ਕੇ ਘਰ ਵੀ ਪਰਤ ਚੁੱਕੇ ਹਨ। ਦੁਨੀਆਂ ਭਰ ‘ਚ 170 ਤੋਂ ਵੀ ਜਿਆਦਾ ਦੇਸ਼ਾਂ ‘ਚ ਫੈਲ ਚੁੱਕੇ ਕਰੋਨਾ ਵਾਇਰਸ ਦੇ ਮਾਮਲਿਆਂ ‘ਚ ਭਾਰਤ ਦੀ ਹਾਲਤ ਭਾਵੇਂ ਹੀ ਹਜੇ ਵੀ ਚੰਗੀ ਹੈ ਪਰ ਜਿਸ ਰਫ਼ਤਾਰ ਨਾਲ ਇਹ ਵਾਇਰਸ ਪੂਰੀ ਦੁਨੀਆਂ ਨੂੰ ਆਪਣੀ ਚਪੇਟ ‘ਚ ਲੈ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਉਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਲੋੜੀਂਦੇ ਅਹਿਤਿਆਤੀ ਕਦਮ ਚੱਕੇ ਜਾ ਰਹੇ ਹਨ ਅਤੇ ਦੇਸ਼ ਵਿਚ ਕੋਨਾ ਵਾਇਰਸ ਨੂੰ ਰਾਸ਼ਟਾਰੀ ਆਪਦਾ ਵੀ ਐਲਾਨ ਕੇ ਇਸ ਖ਼ਤਰੇ ਨਾਲ ਨਜਿੱਠਣ ਦੇ ਲਈ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ। ਦੁਨੀਆਂ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨਨ ਵੱਲੋਂ ਨਗਦੀ ਦੇ ਇਸਤੇਮਾਲ ਨਾਲ ਇਸਦੇ ਹੋਰ ਵਧਦੇ ਖ਼ਤਰੇ ਦੇ ਮੱਦੇਨਜਰ ਲੋਕਾਂ ਨੂੰ ਲਗਦ ਲੈਣ-ਦੇਣ ਕਰਨ ਦੀ ਥਾਂ ਆਨਲਾਈਨ ਭੁਗਤਾਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਭਾਰਤ ‘ਚ ਕੁਝ ਦਿਨ ਪਹਿਲਾਂ ਤੱਕ ਕਰੋਨਾ ਨੂੰ ਲੈਕੇ ਹਲਾਤ ਕਾਫੀ਼ ਆਮ ਸਨ ਅਤੇ ਸ਼ੁਰੂਆਤੀ ਦੋਰ ‘ਚ ਕੇਰਲ ‘ਚ ਮਿਲੇ ਤਿੰਨ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਚੈਨ ਦਾ ਸਾਹ ਲਿਆ ਜਾ ਰਿਹਾ ਸੀ। ਪਰ ਕੁਝ ਹੀ ਦਿਨਾਂ ‘ਚ ਜਿਸ ਤਰ੍ਹਾਂ ਦੇਖਦ ਹੀ ਦੇਖਦੇ ਕਰੋਨਾ ਦੇ ਮਰੀਜਾਂ ਦੀ ਗਿਣਤੀ ਤਿੰਨ ਤੋਂ ਵਧ ਕੇ ਹੌਲੀ -ਹੌਲੀ 800 ਤੋਂ ਪਾਰ ਪਹੁੰਚ ਗਈ ਹੈ ਉਸ ਨੂੰ ਦੇਖਦੇ ਹੋਏ ਭਾਰਤ ਦੀਆਂ ਸਰਹੱਦਾਂ ਨੂੰ ਸੀਲ ਕਰਨਾ, ਵਿਦੇਸ਼ਾਂ ਤੋਂ ਆਵਾਜਾਈ ‘ਤੇ ਰੋਕ ਲਾਉਣਾ, ਸ਼ਾਪਿੰਗ ਮਾਲ, ਸਿਨੇਮਾ, ਸਕੂਲ-ਕਾਲਜ, ਜਿੰਮ ਆਦਿ ਨੂੰ ਆਰਜ਼ੀ ਤੌਰ ‘ਤੇ ਬੰਦ ਕਰਨਾ ਸਮੇਂ ਦੀ ਮੰਗ ਸੀ ਹਾਲਾਂਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਕਾਫ਼ੀ ਵੱਡਾ ਨੁਕਸਾਨ ਹੋਵੇਗਾ ਪਰ ਕਰੋਨਾ ਦੀ ਵਿਸ਼ਵ ਪੱਧਰੀ ਦਹਿਸ਼ਤ ਨੂੰ ਵੇਖਦੇ ਹੋਏ ਇਹ ਫੈਸਲਾ ਬਹੁਤ ਜਰੂਰੀ ਸੀ।
ਭਾਰਤ ਵਿਚ ਕਰੋਨਾ ਫਿਲਹਾਲ ਦੂਜੀ ਸਟੇਜ਼ ‘ਚ ਹੈ ਭਾਵ ਜਿਆਦਾਤਾਰ ਵਿਦੇਸ਼ਾਂ ਤੋ਼ ਆਏ ਲੋਕ ਹੀ ਇਸ ਨਾਲ ਪੀੜਤ ਮਿਲੇ ਹਨ ਪਰ ਕਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਇਹ ਸਵਾਲ ਬਹੁਤ ਜ਼ਰੂਰੀ ਹੈ। ਕਿ ਜਕੇਰ ਦੇਸ਼ ਵਿਚ ਕਰੋਨਾਂ ਦਾ ਖ਼ਤਰਾ ਵਧਦਾ ਹੈ ਤਾਂ ਭਾਰਤ ਇਸ ਨਾਲ ਨਜਿੱਠਣ ‘ਚ ਕਿੰਨਾ ਸਮਰੱਥ ਹੈ। ਵਿੱਤ ਮੰਤਰੀ ਹਰਸ਼ਵਰਧਨ ਦਾ ਕਹਿਣਾ ਹੈ ਕਿ ਭਾਰਤ *ਚ ਵਾਇਰਸ ਨਾ ਫੈਲੇ ਅਤੇ ਜੇਕਰ ਕੁਝ ਹੋਰ ਮਾਮਲੇ ਸਾਹਮਣੇ ਆਉਂਦੇ ਵੀ ਹਨ ਤਾਂ ਉਨ੍ਹਾਂ ਦਾ ਪੂਰਾ ਇਲਾਜ ਕਰਨ ਦੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਅਤੇ ਕਰੋਨਾ ਵਾਇਰਸ ਦੀ ਲਾਇਲਾਜ਼ ਬਿਮਾਰੀ ਹੋਣ ਦੀ ਸੋਚ ਵੀ ਬਿਲਕੁਲ ਗਲਤ ਹੈ। ਸਿਹਤ ਮੰਤਰੀ ਮੁਤਾਬਕ ਸਰਕਾਰ ਕਰੋਨਾ ਵਾਇਰਸ ਨਾਲ ਲੜਨ ਲਈ ਹਰ ਮੋਰਚੇ ‘ਤੇ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੇ ਸੁਣੇਹੇ ‘ਚ ਕਹਿ ਚੁੱਕੇ ਹਨ ਕਿ ਸਾਨੂੰ ਕਰੋਨਾ ਤੋਂ ਘਬਰਾਉਣ ਦੀ ਨਹੀਂ ਸਗੋਂ ਨਾਲ ਮਿਲ ਕੇ ਕੰਮ ਕਰਨ ਅਤੇ ਆਪੋ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਛੋਟੇ ਪਰ ਅਤਿ ਜਰੂਰੀ ਉਪਾਅ ਕਰਨ ਦੀ ਲੋੜ ਹੈ। ਹਾਲਾਂਕਿ ਸਰਕਾਰ ਦੇ ਲਈ ਹਰ ਤਰੀਕੇ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਪਰ ਕਰੋਨਾ ਦੇ ਮੰਡਰਾਉਂਦੇ ਖਤਰੇ ਦੇ ਚਲਦਿਆ ਜੇਕਰ ਦੇਸ਼ ਦੇ ਬੁਨਿਆਦੀ ਸਿਹਤ ਢਾਂਚੇ ‘ਤੇ ਨਜਰ ਮਾਰੀਏ ਤਾਂ ਰਾਸ਼ਟਰੀ ਸਿਹਤ ਸਰਵੇਖਣ 2019 ਦੀ ਰਿਪੋਰਟ ਦੇ ਮੁਤਾਬਿਕ ਹਲਾਤ ਭਰੋਸੇਯੋਗ ਨਹੀਂ ਹਨ।
ਦੇਸ਼ ਭਰ *ਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਕਾਫ਼ੀ ਕਮੀ ਹੈ ਅਤੇ ਖਾਸਕਰ ਪੇਂਡੂ ਇਲਾਕਿਆਂ *ਚ ਤਾਂ ਹਲਾਤ ਬਹੁਤੇ ਖਰਾਬ ਹਨ।ਹਸਪਤਾਲਾਂ ‘ਚ ਲੋੜੀਂਦੀ ਗਿਣਤੀ ‘ਚ ਬਿਸਤਰੇ ਨਹੀਂ ਹਨ ਅਤੇ ਜਿੱਥੇ ਮੌਜ਼ੂਦ ਵੀ ਹਨ, ਸੁਚਾਰੂ ਹਾਲਤ ‘ਚ ਨਹੀਂ ਹਨ। ਰਾਸ਼ਟਰੀ ਸਿਹਤ ਪ੍ਰੋਫਾਇਲ 2019 ਦੇ ਆਂਕੜਿਆਂ ਨੂੰ ਪੜ੍ਹਨ ਤੋਂ ਬਾਅਦ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੇਕਰ ਪੇਂਡੂ ਭਾਰਤ ਦੀ ਸਿਰਫ 0.03 ਫੀਸਦ ਅਬਾਦੀ ਨੂੰ ਜ਼ਰੂਰਤ ਪਵੇ ਤਾਂ ਸਰਕਾਰੀ ਹਸਪਤਾਲਾਂ ਵਿਚੋਂ ਤਕਰੀਬਨ 21 ਹਜ਼ਾਰ ਪੇਂਡੂ ਇਲਾਕਿਆਂ ‘ਚ ਹਨ ਜਦਕਿ 5 ਹਜ਼ਾਰ ਸ਼ਹਿਰੀ ਇਲਾਕਿਆਂ ‘ਚ ਮੌਜ਼ੂਦ ਹਨ। ਦੇਖਣ ‘ਚ ਇਹ ਭਲਾਂ ਸੁਖਾਵਾਂ ਮਹਿਸੂਸ ਹੁੰਦਾ ਹੋਵੇ ਪਰ ਤਸਵੀਰ ਦਾ ਦੂਜ਼ਾ ਪਹਿਲੂ ਦੇਖੀਏ ਤਾਂ ਪੇਂਡੂ ਭਾਰਤ ‘ਚ 73 ਫੀਸਦ ਸਰਕਾਰੀ ਹਸਪਤਾਲ ਹੋਣ ਤੇ ਬਾਵਜ਼ੂਦ ਦੇਸ਼ ਦੇ ਸਾਰੇ ਸਰਕਾਰੀ ਹਸਪਤਾਲਾਂ *ਚ ਮੌਜੂਦ 7.13 ਲੱਖ ਬਿਤਰਿਆਂ ਵਿਚੋਂ ਪੇਂਡੂ ਇਲਾਕਿਆਂ ਦੇ ਹਸਪਤਾਲਾਂ ‘ਚ ਸਿਰਫ 2.6 ਲੱਖ ਬਿਸਤਰੇ ਹੀ ਹਨ।
ਰਾਸ਼ਟਰੀ ਔਸਤ ਦੇ ਅਧਾਰ ‘ਤੇ ਹਰ 10 ਹਜ਼ਾਰ ਲੋਕਾਂ ‘ਤੇ ਤਕਰੀਬਨ 6 ਬਿਸਤਰੇ ਹੀ ਉਪਲਬਧ ਹਨ। ਜੇਕਰ ਗੱਲ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦੀ ਉਪਲਬਧਤਾ ਦੀ ਕਰੀਏ ਤਾਂ ਇਹ ਤਸਵੀਰ ਵੀ ਬਦਰੰਗ ਨਜਰ ਆਉਂਦੀ ਹੈ। ਦੇਸ਼ ਭਰ ‘ਚ ਤਕਰੀਰਬਨ 1.14 ਲੱਖ ਸਰਕਾਰੀ ਡਾਕਟਰ ਹਨ ਭਾਵ ਲਗਪਗ 10700 ਲੋਕਾਂ ‘ਤੇ ਇਕ ਹੀ ਡਾਕਟਰ ਮੌਜੂਦ ਹੈ। ਪੇਂਡੂ ਭਾਰਤ ‘ਚ ਇਹ ਔਸਤ 26 ਹਜ਼ਾਰ ਲੋਕਾਂ ‘ਤੇ ਇਕ ਡਾਕਟਰ ਦੀ ਹੀ ਹੈ। ਪੇਂਡੂ ਸਿਹਤ ਸਰਵੇਖਦ 2019 ਦੇ ਆਂਕੜਿਆਂ ਮੁਤਾਬਕ ਪੱਛਮੀ ਬੰਗਾਲ ‘ਚ 6.2 ਕਰੋੜ ਦੀ ਪੇਂਡੂ ਅਬਾਦੀ ‘ਤੇ ਸਰਕਾਰੀ ਹਸਪਤਾਲਾਂ ‘ਚ 70 ਹਜ਼ਾਰ ਲੋਕਾਂ ਦੇ ਲੀ ਸਿਰਫ ਇਕ ਡਾਕਟਰ ਉਪਲਬਧ ਹੈ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ