ਸਮਾਜ ਵੀਕਲੀ
ਜਿਹੜੇ ਲੋਕ ਕਦੇ ਵੀ ਸਾਫ਼ ਸਫ਼ਾਈ ਦਾ ਬਿਲਕੁਲ ਧਿਆਨ ਨਹੀਂ ਰੱਖਦੇ ਸੀ ਉਹਨਾਂ ਨੂੰ ਇਸ ਕਰੋਨਾ ਦੇ ਦੌਰ ਵਿੱਚ ਚੰਗੀ ਤਰ੍ਹਾਂ ਸਿੱਖਿਆ ਮਿਲ ਗਈ ਹੈਂ ਕਿ ਆਪਣੇ ਆਪ ਨੂੰ ਪਰਿਵਾਰ ਨੂੰ ਤੇ ਸਮਾਜ ਨੂੰ ਕਿਵੇਂ ਬਿਮਾਰੀਆਂ ਤੋਂ ਬਚਾਉਣਾ ਜਰੂਰੀ ਹੈਂ l ਇਸ ਵਾਰ ਲੋਕਾਂ ਦੀ ਬੇਪਰਵਾਹੀ ਨੇ ਕਰੋਨਾ ਨੂੰ ਹਰ ਘਰ ਵਿੱਚ ਲੈ ਆਂਦਾ ਤੇ ਇਸਦਾ ਨਤੀਜਾ ਇਹ ਨਿਕਲਿਆ ਕਿ ਕਾਫ਼ੀ ਲੋਕ ਮੌਤ ਦੀ ਬੁੱਕਲ ਵਿੱਚ ਚਲੇ ਗਏ ਤੇ ਕਾਫ਼ੀ ਬਿਮਾਰ ਪਏ ਹਨ ਜਦੋਂ ਕਰੋਨਾ ਨੇ ਆਪਣੇ ਪੈਰ ਪਿੰਡਾਂ ਵਿੱਚ ਜਿਆਦਾ ਪਸਾਰ ਲਏ ਫੇਰ ਹੀ ਲੋਕਾਂ ਨੇ ਕਰੋਨਾ ਦਾ ਡਰ ਮੰਨਿਆ ਜਦੋਂ ਮੌਤਾਂ ਤੇ ਮੌਤਾਂ ਹੋਣ ਲੱਗੀਆਂ ਲੋਕਾਂ ਨੂੰ ਫੇਰ ਸਮਝ ਆਈ ਕਿ ਜੇ ਅਸੀਂ ਹੁਣ ਵੀ ਬੇਪਰਵਾਹ ਹੀ ਰਹੇ ਤਾਂ ਆਪਣੇ ਪਰਿਵਾਰ ਦੇ ਕਿਸੇ ਜੀਅ ਨੂੰ ਜਾਂ ਆਪਣੀ ਜਾਨ ਨੂੰ ਵੀ ਖਤਰੇ ਵਿੱਚ ਪਾ ਸਕਦੇ ਹਾਂ l
ਮੌਤ ਦੇ ਡਰੋ ਲੋਕ ਹੁਣ ਸਾਫ਼ ਸਫ਼ਾਈ ਦਾ ਪੂਰਾ ਖ਼ਿਆਲ ਰੱਖਣ ਲੱਗੇ ਬਿਨਾਂ ਗੱਲ ਤੋਂ ਘਰੋਂ ਬਾਹਰ ਜਾਣਾ ਵੀ ਘੱਟ ਹੋਏ,ਬਾਹਰ ਜਾਣਾ ਜੇ ਤਾਂ ਮਾਸਕ ਲਗਾਉਣਾ ਜਰੂਰੀ ਸਮਝਣ ਲੱਗੇ ਤੇ ਹੱਥਾਂ ਨੂੰ ਵੀ ਵਾਰ-ਵਾਰ ਸਾਫ਼ ਕਰਨ ਲੱਗੇ ਅਤੇ ਬਾਹਰੋਂ ਕੁਝ ਵੀ ਖਾਣ ਤੋਂ ਪਰਹੇਜ਼ ਕਰਨ ਲੱਗੇ ਹਨ ਕਿਸੇ ਨੂੰ ਗਲੇ ਮਿਲਣਾ ਹੱਥ ਮਿਲਾਉਣਾ ਤਾਂ ਹੁਣ ਬਹੁਤ ਦੂਰ ਦੀ ਗੱਲ ਲੋਕ ਨੇੜੇ ਹੋਕੇ ਖੜਨ ਤੋਂ ਵੀ ਡਰਨ ਲੱਗੇ, ਕਿਸੇ ਵੀ ਤਰ੍ਹਾਂ ਦੀ ਖ਼ਰੀਦਦਾਰੀ ਕਰਕੇ ਘਰ ਆਕੇ ਚੰਗੀ ਤਰ੍ਹਾਂ ਚੀਜਾਂ ਨੂੰ ਸਾਫ਼ ਕਰਕੇ ਜਾਂ ਧੋਕੇ ਵਰਤਣ ਲੱਗੇ ਜਿਵੇਂ ਕਿ ਸਬਜ਼ੀਆਂ, ਫਲ ਇਹ ਤਾਂ ਜਰੂਰੀ ਹੀ ਹੋ ਗਏ ਹਨ ਚੰਗੀ ਤਰ੍ਹਾਂ ਧੋ ਕਿ ਇਸਤਮਾਲ ਕਰਨੇ, ਅਸਲ ਵਿੱਚ ਕਹਿ ਸਕਦੇ ਹਾਂ ਕਿ ਸਭ ਦੀ ਸੁਰਤ ਟਿਕਾਣੇ ਕਰ ਦਿੱਤੀ ਇਸ ਕਰੋਨਾ ਮਹਾਂਮਾਰੀ ਨੇ ਕਿਉਂਕਿ ਪਹਿਲਾਂ ਲੋਕ ਸਰੇਆਮ ਇਕੱਠੇ ਬੈਠ-ਬੈਠ ਕਿ ਇੱਕ ਦੂਜੇ ਦੇ ਨਾਲ ਜਾਂ ਇੱਕ ਦੂਜੇ ਦਾ ਜੂਠਾ ਖਾਂਦੇ ਰਹਿੰਦੇ ਸੀ ਜੱਫੀਆਂ ਪਾ-ਪਾ ਕੇ ਇੱਕ ਦੂਜੇ ਨੂੰ ਮਿਲਦੇ ਤੇ ਹੱਥ ਮਿਲਾਉਂਦੇ ਸੀ l
ਬੇਝਿਜਕ ਬਾਹਰੋਂ ਬਿਨਾਂ ਸਫ਼ਾਈ ਵਾਲਾ ਤੇ ਬੇਹਾ ਖਾਣ ਤੋਂ ਪਰਹੇਜ਼ ਨਹੀਂ ਕਰਦੇ ਸੀ ਹੁਣ ਪਤਾ ਲੱਗਿਆ ਕਿ ਇਹ ਸਭ ਗੱਲਾਂ ਕਰਨ ਨਾਲ ਅਸੀਂ ਇੱਕ ਦੂਜੇ ਦੀਆਂ ਬਿਮਾਰੀਆਂ ਖੁਦ ਹੀ ਆਪਣੇ ਆਪ ਨੂੰ ਲਗਾ ਰਹੇ ਹਾਂ ਨਾਲ਼ੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਹਿਲਾਂ ਹੀ ਕਿਹਾ ਕਿ ਇੱਕ ਦੂਜੇ ਨੂੰ ਹੱਥ ਜੋੜ ਕਿ ਹੀ ਸਤਿ ਸ਼੍ਰੀ ਅਕਾਲ ਬੁਲਾਓ ਕਿਸੇ ਦਾ ਜੂਠਾ ਨਾ ਖਾਓ ਤੇ ਨਾ ਖਵਾਓ ਹਮੇਸ਼ਾ ਸਾਫ਼ ਰਹੋ ਰੋਜ਼ ਨਹਾਓ l
ਇਸ ਕੁਦਰਤ ਨੇ ਸਾਨੂੰ ਆਪਣੀ ਝੋਲੀ ਵਿੱਚੋਂ ਹਰ ਉਹ ਚੀਜ਼ ਦਿੱਤੀ ਜਿਸਦੀ ਮਨੁੱਖ ਨੇ ਇੱਛਾ ਕੀਤੀ, ਪਰ ਇਨਸਾਨ ਇੰਨਾਂ ਸਵਾਰਥੀ ਹੈਂ ਕਿ ਉਹ ਤਾਂ ਆਪਣੇ ਜਨਮ ਦੇਣ ਵਾਲੀ ਮਾਂ ਨਾਲ ਧੋਖਾ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦਾ ਤੇ ਕੁਦਰਤ ਦੇ ਰੂਪ ਵਿੱਚ ਜੋ ਮਾਂ ਹੈਂ ਉਸ ਨੂੰ ਕਿਵੇਂ ਸਮਝੇਗਾ ਕਿ ਕੁਦਰਤ ਪਾਣੀ, ਹਵਾ ਹੋਰ ਏਨੀਆਂ ਅਣਮੁੱਲੀਆਂ ਚੀਜ਼ਾਂ ਉਸਨੂੰ ਦੇ ਰਹੀ ਹੈਂ ਕਿ ਉਹ ਇਸ ਜਨਮ ਵਿੱਚ ਤਾਂ ਕੀ ਬੇਸ਼ੱਕ ਹਜ਼ਾਰਾਂ ਜਨਮ ਵੀ ਲੈ ਲਵੇ ਫਿਰ ਵੀ ਕੁਦਰਤੀ ਤੋਹਫਿਆਂ ਦਾ ਅਹਿਸਾਨ ਕਦੇ ਨਹੀਂ ਉਤਾਰ ਸਕੇਗਾ l
ਹਾਲੇ ਵੀ ਵਕ਼ਤ ਰਹਿੰਦਿਆਂ ਆਪਾਂ ਨੂੰ ਸੁਧਰ ਜਾਣਾ ਚਾਹੀਦਾ ਹੈਂ ਕਿਉਂਕਿ ਆਪਾਂ ਨੂੰ ਇਸ ਕਰੋਨਾ ਮਹਾਂਮਾਰੀ ਨੇ ਚੰਗੀ ਤਰ੍ਹਾਂ ਅਹਿਸਾਸ ਕਰਵਾ ਦਿੱਤਾ ਹੈਂ ਕਿ ਇਸ ਤੋਂ ਵੱਧ ਖ਼ਰਤਨਾਕ ਸਮਾਂ ਵੀ ਕਦੇ ਆ ਸਕਦਾ ਹੈਂ ਇਨਸਾਨਾਂ ਨੇ ਕੁਦਰਤ ਨਾਲ ਹਮੇਸ਼ਾ ਛੇੜਛਾੜ ਕਰਕੇ ਬਹੁਤ ਗ਼ਲਤੀਆਂ ਕੀਤੀਆਂ ਹਨ ਧਰਤੀ ਤੇ ਪ੍ਰਦੂਸ਼ਣ ਬਹੁਤ ਹੱਦ ਤੱਕ ਵਧਾ ਦਿੱਤਾ ਪਾਣੀ ਵੀ ਦੂਸ਼ਿਤ ਕਰ ਦਿੱਤਾ ਹਵਾ ਵੀ ਦੂਸ਼ਿਤ ਕਰ ਲਈ, ਹਰਿਆਵਲੀ ਧਰਤੀ ਨੂੰ ਉਜਾੜਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਰੁੱਖਾਂ ਨੂੰ ਵੱਢ-ਵੱਢ ਧਰਤੀ ਨੂੰ ਉਜਾੜਨ ਕੇ ਰੱਖ ਦਿੱਤਾ ਜਿਸ ਕਾਰਣ ਆਕਸੀਜਨ ਦੀ ਕਮੀ ਹੋ ਚੁੱਕੀ ਹੈਂ ਅੱਜ ਦਾ ਇਨਸਾਨ ਬੇਸ਼ੁਮਾਰ ਸਹੂਲਤਾਂ ਦੇ ਹੁੰਦਿਆਂ ਵੀ ਤਾਂਹੀ ਵਿਲਕ ਰਿਹਾ ਹੈਂ ਜੇ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈਂ ਲੋਡ਼ ਹੈਂ ਇਸ ਧਰਤੀ ਨੂੰ ਹਰਿਆ ਭਰਿਆ ਬਣਾਉਣ ਦੀ ਹਰਿਆਵਲ ਨਾਲ ਹੀ ਇਸਦੀ ਤਪਸ਼ ਘੱਟ ਹੋਵੇਗੀ ਨਹੀਂ ਤਾਂ ਕਦੇ ਇਹ ਐਨੀ ਅੱਗ ਬਣ ਜਾਵੇਂਗੀ ਜਿਸ ਵਿੱਚ ਗ਼ਲਤੀ ਤਾਂ ਇਨਸਾਨ ਦੀ ਹੋਵੇਗੀ ਪਰ ਰਾਖ ਹਰ ਜੀਵ ਜੰਤੂ ਹੋ ਜਾਏਗਾ l
“ਸੁਧਰ ਜਾਵੋ ਸੁਧਰ ਜਾਵੋ”
“ਰੁੱਖ ਵੱਢਣ ਤੇ ਰੋਕ ਲਾਵੋ”
“ਹੱਥੀਂ ਨਾ ਉਜਾੜੋ ਧਰਤੀ “
“ਸਮਾਂ ਹੈਂ ਬਚਾ ਲਓ ਧਰਤੀ”
ਕਰਮਜੀਤ ਕੌਰ ਸਮਾਓਂ
ਜਿਲ੍ਹਾ ਮਾਨਸਾ
7888900620
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly