ਕਰੋਨਾ: ਦੇਸ਼ ’ਚ ਇਕ ਦਿਨ ਅੰਦਰ ਸਾਢੇ ਤਿੰਨ ਲੱਖ ਤੋਂ ਵੱਧ ਕੇਸ

ਨਵੀਂ ਦਿੱਲੀ (ਸਮਾਜ ਵੀਕਲੀ) :ਦੇਸ਼ ’ਚ ਅੱਜ ਕੋਰਨਾ ਦੇ 3,68,147 ਨਵੇਂ ਕੇਸ ਸਾਹਮਣੇ ਆਏ ਹਨ ਅਤੇ 3417 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਵੇਂ ਕੇਸਾਂ ਨਾਲ ਪੀੜਤਾਂ ਦੀ ਕੁੱਲ ਗਿਣਤੀ 1,99,25,604 ਜਦਕਿ ਮ੍ਰਿਤਕਾਂ ਦੀ ਗਿਣਤੀ 2,18,959 ਹੋ ਗਈ ਹੈ। ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 34,13,642 ਹੋ ਗਈ ਹੈ ਜੋ ਲਾਗ ਦੇ ਕੁੱਲ ਕੇਸਾਂ ਦਾ 17.13 ਫੀਸਦ ਹਿੱਸਾ ਹੈ।

ਉੱਧਰ ਕੋਵਿਡ-19 ਤੋਂ ਉੱਭਰਨ ਵਾਲਿਆਂ ਦੀ ਦਰ 81.77 ਫੀਸਦ ਹੋ ਗਈ ਹੈ। ਅੰਕੜਿਆਂ ਅਨੁਸਾਰ ਹੁਣ ਤੱਕ 1,62,93,003 ਲੋਕ ਠੀਕ ਹੋ ਚੁੱਕੇ ਹਨ ਜਦਕਿ ਮੌਤ ਦਰ 1.10 ਫੀਸਦ ਹੈ। ਉੱਧਰ ਭਾਰਤੀ ਮੈਡੀਕਲ ਖੋਜ ਕੌਂਸਲ ਮੁਤਾਬਕ ਦੋ ਮਈ ਤੱਕ 29,16,47,037 ਲੋਕਾਂ ਦੀ ਕਰੋਨਾ ਜਾਂਚ ਕੀਤੀ ਗਈ ਹੈ ਜਿਨ੍ਹਾਂ ’ਚੋਂ 15,04,698 ਸੈਂਪਲਾਂ ਦੀ ਬੀਤੇ ਦਿਨ ਜਾਂਚ ਕੀਤੀ ਗਈ ਹੈ।  ਬਿਹਾਰ, ਉੱਤਰ ਪ੍ਰਦੇਸ਼ ਤੇ ਦਿੱਲੀ ਸਮੇਤ ਦਸ ਸੂਬਿਆਂ ’ਚ ਕਰੋਨਾ ਦੇ ਕੁੱਲ ਕੇਸਾਂ ਦਾ 73.78 ਫੀਸਦ ਹਿੱਸਾ ਹੈ।

Previous articleਜਾਨ ਦਾ ਖ਼ਤਰਾ ਹੋਣ ਕਰਕੇ ਚੋਣ ਅਧਿਕਾਰੀ ਨੇ ਦੁਬਾਰਾ ਗਿਣਤੀ ਦੇ ਹੁਕਮ ਨਹੀਂ ਦਿੱਤੇ: ਮਮਤਾ
Next articleਚੋਣ ਕਮਿਸ਼ਨ ਸਹਾਇਤਾ ਨਾ ਕਰਦਾ ਤਾਂ ਭਾਜਪਾ ਨੂੰ 50 ਸੀਟਾਂ ਵੀ ਨਾ ਮਿਲਦੀਆਂ