ਸਰਦਾਰ ਸੁਖਵੰਤ ਸਿੰਘ ਪੱਡਾ ਦੇ ਐਨ ਆਰ ਆਈ ਸਭਾ ਜਰਮਨ ਦੇ ਪ੍ਰਧਾਨ ਬਨਣ ਦੀ ਤਾਜਪੋਸ਼ੀ ਇੰਡੀਅਨ ਰੈਸਟੂਰੈਟ ਮਹਾਰਾਜਾ ਪੈਲਸ ਵਿੱਚ ਕੀਤੀ।

ਹਮਬਰਗ, (ਰੇਸ਼ਮ ਭਰੋਲੀ ): ਜਰਮਨ ਦੀ ਜਾਣੀ-ਪਛਾਣੀ ਸ਼ਖਸ਼ੀਅਤ ਸ਼ ਸੁਖਵੰਤ ਸਿੰਘ ਪੱਡਾ ਨੂੰ ਐਨ ਆਰ ਆਈ ( ਨਾਉਂਨ ਰਿਸੀਡੈਸ ਇੰਡੀਅਨ ) ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਮੈਂ ਪੱਡਾ ਸਾਹਿਬ ਬਾਰੇ ਦੱਸਣਾ ਚਾਹਾਂਗਾ ਕਿ ਸੁਖਵੰਤ ਸਿੰਘ ਪੱਡਾ ਦਾ ਜਨਮ ਪਿੰਡ ਖੀਰਾਂਵਾਲੀ ਜ੍ਹਿਲਾ ਕਪੂਰਥਲਾ ਵਿੱਚ ਸਰਦਾਰ ਬਿੱਕਰ ਸਿੰਘ ਪੱਡਾ ਤੇ ਮਾਤਾ ਗੁਰਮੇਜ ਕੋਰ ਦੇ ਘਰ ਹੋਇਆਂ ਸੀ ਤੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਲਈ ਤੇ ਫਿਰ ਕਾਲਜ ਤੇ ਹਰ ਜਵਾਨ ਦੀ ਤਰਾਂ ਬਾਹਰ ਜਾਣ ਦਾ ਚਸਕਾ ਤੇ ਕਿਸਮਤ ਜਰਮਨ ਲੈ-ਆਈ ਤੇ ਜਰਮਨ ਵਿੱਚ ਕੰਮ-ਕਾਰ ਕਰਨ ਦੇ ਨਾਲ ਨਾਲ ਬਹੁਤ ਸਾਰੇ ਸਮਾਜ ਸੇਵੀ ਕੰਮ ਵੀ ਕੀਤੇ

ਇਹਨਾਂ ਨੂੰ ਦੇਖਦਿਆਂ ਸ: ਕਿਰਪਾਲ ਸਿੰਘ ਸਹੋਤਾ ਪ੍ਰਧਾਨ ਐਨ ਆਰ ਆਈ ਸਭਾ ਪੰਜਾਬ ਨੇ ਇਹ ਜੁੱਮੇਵਾਰੀ ਦਿੱਤੀ ਹੈ ਤੇ ਇਸ ਦੀ ਅੱਜ ਤਾਜਪੋਸ਼ੀ ਦਾ ਫੰਕਸ਼ਨ ਸ: ਗੁਰਮੀਤ ਸਿੰਘ ਕੁਹਾੜ ਦੇ ਮਹਾਰਾਜਾ ਪੈਲਸ ਵਿੱਚ ਬੜੀ ਧੂਮਧਾਮ ਨਾਲ ਕੀਤਾ ਗਿਆ ਤੇ ਨਾਲ ਹੀ ਪੱਡਾ ਸਾਹਿਬ ਨੇ ਬਾਕੀ ਹੋਰ ਜਰਮਨ ਦੀਆ ਸਟੇਟਾਂ ਦੇ ਪ੍ਰਧਾਨਾਂ ਦੇ ਨਾਮ ਅਨੋਸ ਕੀਤੇ ਜੋ ਇਸ ਪ੍ਰਕਾਰ ਹਨ,ਸ: ਦਲਜੀਤ ਸਿੰਘ ਡੋਲਮੇਚਰ ਨੋਰਡਰਾਈਨ ਵੈਸਟਫਾਲਨ ,ਪ੍ਰਧਾਨ ਸ੍ਰੀ ਰਾਜੀਵ ਬੇਰੀ ਹਮਬਰਗ ,ਸ: ਹਰਿੰਦਰ ਸਿੰਘ ਔਖਲ ਪ੍ਰਧਾਨ ਜਾਕਸਨ ਅਨਹਾਲਟ ,ਸ: ਗੁਰਚੇਤਨ ਸਿੰਘ ਸਿੱਧੂ ਪ੍ਰਧਾਨ ਨੀਂਦਰ ਜਾਕਸਨ ਤੇ ਸ:ਜਤਿੰਦਰ ਸਿੰਘ ਕੰਗ ਪ੍ਰਧਾਨ ਹੈਸਨ ਬਾਕੀ ਜਰਮਨ ਦੇ ਸ਼ਹਿਰਾਂ ਵਿੱਚ ਬਹੁਤ ਜਲਦ ਕਮੇਟੀਆਂ ਬਨਾਈਆ ਜਾਣਗੀਆਂ ,ਤੇ ਪੱਡਾ ਸਾਹਿਬ ਤੇ ਕੁਹਾੜ ਸਾਹਿਬ ਨੇ ਖਾਣ ਪੀਣ ਦਾ ਬੜਾ ਆਲਾ ਕਿਸਮ ਦਾ ਇੰਤਜ਼ਾਮ ਕੀਤਾ ਹੋਇਆਂ ਸੀ ਬੇਸੱਕ (Covin 19) ਕੋਰੋਨਾ ਦੇ ਕਰਕੇ ਬਹੁਤ ਵੱਡਾ ਇਕੱਠ ਕਰਨਾ ਚਾਹੁੰਦੇ ਸੀ .ਪਰ ਨਹੀਂ ਕਰ ਸਕੇ ਫਿਰ ਵੀ ਬਹੁਤ ਇਕੱਠ ਹੋ ਦਿਆਂ ਸੀ।

ਫਿਰ ਵੀ ਪੱਡਾ ਸਾਹਿਬ ਦੇ ਪ੍ਰਧਾਨ ਬਨਣ ਦੀ ਸਾਰੇ ਜਰਮਨ ਦੇ ਪੰਜਾਬੀਆਂ ਵਿੱਚ ਖੁਸ਼ੀ ਆ ਤੇ ਆਮੀਦ ਹੀ ਨਹੀਂ ਸਾਨੂੰ ਪੂਰੀ ਆਸ ਵੀ ਹੈ ਕਿ ਪੱਡਾ ਸਾਹਿਬ ਇਹ ਜੁੱਮੇਵਾਰੀ ਤਨ ਦੇਹੀ ਨਾਲ ਆਮੀਦ ਤੇ ਖੜਾ ਉਤਰਨਗੇਤੇ ਐਨ ਆਰ ਆਈ ਸਭਾ ਜਰਮਨੀ ਦੇ ਪ੍ਰਧਾਨ ਦੀ ਤਾਜਪੋਸ਼ੀ ਦੇ ਫੰਕਸ਼ਨ ਵਿੱਚ ਸਾਮਲ ਹੋਣ ਵਾਲ਼ਿਆਂ ਵਿੱਚ ਹਮਬਰਗ ਤੋਂ ਯੂਰਪ ਕਾਂਗਰਸ ਦੇ ਪ੍ਰਧਾਨ ਪ੍ਰਮੋਧ ਕੁਮਾਰ ਮਿੰਟੂ , ਰਾਜ ਸ਼ਰਮਾ ,ਰਾਜੀਵ ਬੇਰੀ ,ਸੁਖਜਿੰਦਰ ਸਿੰਘ ਗਰੇਵਾਲ਼ ,ਸੁਖਦੇਵ ਸਿੰਘ ਜਫਰਵਾਲ ,ਤੇ ਜਰਮਨ ਕਾਂਗਰਸ ਦੇ ਚੇਅਰਮੈਨ ਗੁਰਭਗਬੰਤ ਸਿੰਘ ਸੰਧਾਵਾਲ਼ੀਆ , ਜੇ ਐਸ਼ ਧਾਲੀਵਾਲ , ਗੁਰਜੀਤ ਸਿੰਘ ਰੂਬੀ ,ਕਮਲਜੀਤ ਸਿੰਘ ਮੱਲੀ,ਪਾਲ ਸਿੰਘ ਪੱਡਾ ,ਸਤਾਰਾ ਸਿੰਘ ,ਭਪਿੰਦਰ ਸਿੰਘ ਲਾਲੀ ,ਅਮਰਜੀਤ ਸਿੰਘ ਤੂਰ ,ਹਰਭਜਨ ਸਿੰਘ ਧਾਲੀਵਾਲ , ਸਰਬਜੀਤ ਸਿੰਘ , ਜਗਜੀਤ ਸਿੰਘ ਅਨਮੋਲ ,ਪਦਮਜੀਤ ਸਿੰਘ ਢਿੱਲੋ ਤੇ ਹੋਰ ਬਹੁਤ ਸਾਰੇ ਵੀਰ ਹਾਜ਼ਰ ਸੀ ਤੇ ਪੱਡਾ ਸਾਹਿਬ ਵੱਲੋਂ ਸਾਰਿਆ ਦਾ ਦਿਲ ਦੀਆ ਗਹਿਰਾਈਆਂ ਚ” ਧੰਨਵਾਦ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਤ ਲੱਗਣ ਦੇ ਲੱਛਣ ਅਤੇ ਘਰੇਲੂ ਇਲਾਜ-
Next articleਇਤਿਹਾਸ