ਕਰੋਨਾ ਕਾਰਨ ਪੈਦਾ ਹੋਏ ਹਾਲਾਤ ਕੌਮੀ ਸੰਕਟ, ਅਸੀਂ ਦੜ੍ਹ ਵੱਟ ਕੇ ਨਹੀਂ ਰਹਿ ਸਕਦੇ: ਸੁਪਰੀਮ ਕੋਰਟ

ਨਵੀਂ ਦਿੱਲੀ (ਸਮਾਜ ਵੀਕਲੀ) : ਕੋਵਿਡ-19 ਮਾਮਲਿਆਂ ਵਿੱਚ ਵਾਧੇ ਨੂੰ ਕੌਮੀ ਸੰਕਟ ਕਰਾਰ ਦਿੰਦਿਆਂ ਸੁੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਅਜਿਹੀ ਸਥਿਤੀ ਵਿੱਚ ਦੜ੍ਹ ਵੱਟ ਕੇ ਨਹੀਂ ਰਹਿ ਸਕਦੀ। ਸਰਵਉੱਚ ਅਦਾਲਤ ਨੇ ਕਿਹਾ ਕਿ ਕੋਵਿਡ-19 ਦੇ ਪ੍ਰਬੰਧਨ ਲਈ ਕੌਮੀ ਨੀਤੀ ਤਿਆਰ ਕਰਨ ਲਈ ਉਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਅਰਥ ਹਾਈ ਕੋਰਟਾਂ ਦੇ ਮੁਕੱਦਮਿਆਂ ਨੂੰ ਦਬਾਉਣਾ ਨਹੀਂ ਹੈ। ਹਾਈ ਕੋਰਟ ਆਪਣੇ ਅਧਿਕਾਰ ਖੇਤਰ ਦੇ ਘੇਰੇ ਵਿੱਚ ਕੋਵਿਡ-19 ਦੀ ਸਥਿਤੀ ਦੀ ਨਿਗਰਾਨੀ ਕਰਨ ਲਈ ਬਿਹਤਰ ਸਥਿਤੀ ਵਿੱਚ ਹਨ। ਕੁੱਝ ਕੌਮੀ ਮਸਲਿਆਂ ਵਿੱਚ ਸੁਪਰੀਮ ਕੋਰਟ ਦੇ ਦਖਲ ਦੀ ਲੋੜ ਹੈ।

Previous articleਬਹਿਬਲ ਗੋਲੀ ਕਾਂਡ ਦੀ ਸੁਣਵਾਈ 18 ਮਈ ਤੱਕ ਮੁਲਤਵੀ
Next articleਏਅਰ ਇੰਡੀਆ ਚਾਲਕ ਦਲ ਦੇ ਮੈਂਬਰ ਨੂੰ ਕਰੋਨਾ, ਆਸਟਰੇਲੀਆ ਨੇ ਜਹਾਜ਼ ਖਾਲੀ ਮੋੜਿਆ