ਕਰੋਨਾਵਾਇਰਸ: ਭਾਰਤ ਵਿਚ ਇਕ ਦਿਨ ’ਚ 4,03,738 ਨਵੇਂ ਕੇਸ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿਚ ਅੱਜ ਕਰੋਨਾਵਾਇਰਸ ਦੇ 4,03,738 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਦੇਸ਼ ਵਿਚ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ 2,22,96,414 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿਚ ਹੋਈਆਂ 4,092 ਹੋਰ ਮੌਤਾਂ ਨਾਲ ਦੇਸ਼ ਵਿਚ ਹੁਣ ਤੱਕ ਕਰੋਨਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ ਅੰਕੜਾ ਵਧ ਕੇ 2,42,362 ’ਤੇ ਪਹੁੰਚ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਕਾਰਨ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 37,36,648 ’ਤੇ ਪਹੁੰਚ ਗਈ ਹੈ ਜੋ ਕਿ ਕੁੱਲ ਕੇਸਾਂ ਦਾ 16.76 ਫ਼ੀਸਦ ਹੈ ਜਦਕਿ ਕਰੋਨਾ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ 82.15 ਫ਼ੀਸਦ ਹੈ। ਰੋਜ਼ਾਨਾ 3,86,444 ਮਰੀਜ਼ ਠੀਕ ਹੋ ਰਹੇ ਹਨ ਅਤੇ ਹੁਣ ਤੱਕ ਕੁੱਲ 1,83,17,404 ਮਰੀਜ਼ ਇਸ ਬਿਮਾਰੀ ਤੋਂ ਉੱਭਰ ਕੇ ਠੀਕ ਹੋ ਚੁੱਕੇ ਹਨ। ਹਾਲਾਂਕਿ, ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.09 ਫ਼ੀਸਦ ਹੈ।

ਕਰੋਨਾ ਕਾਰਨ ਪਿਛਲੇ 24 ਘੰਟੇ ਵਿਚ ਹੋਈਆਂ 4,092 ਮੌਤਾਂ ਵਿਚੋਂ ਮਹਾਰਾਸ਼ਟਰ ’ਚ 864, ਕਰਨਾਟਕ ’ਚ 482, ਦਿੱਲੀ ’ਚ 332, ਉੱਤਰ ਪ੍ਰਦੇਸ਼ ’ਚ 297, ਤਾਮਿਲਨਾਡੂ ’ਚ 241, ਛੱਤੀਸਗੜ੍ਹ ’ਚ 223, ਪੰਜਾਬ ’ਚ 171, ਰਾਜਸਥਾਨ ’ਚ 160, ਹਰਿਆਣਾ ’ਚ 155, ਝਾਰਖੰਡ ’ਚ 141, ਪੱਛਮੀ ਬੰਗਾਲ ਵਿਚ 127, ਗੁਜਰਾਤ ’ਚ 119 ਅਤੇ ਉੱਤਰਾਖੰਡ ਵਿਚ 118 ਮੌਤਾਂ ਹੋਈਆਂ ਹਨ।

ਇਸ ਤੋਂ ਇਲਾਵਾ ਹੁਣ ਤੱਕ ਦੇਸ਼ ਭਰ ਵਿਚ ਹੋਈਆਂ ਕੁੱਲ 2,42,362 ਮੌਤਾਂ ਵਿਚੋਂ ਸਭ ਤੋਂ ਵੱਧ 75277 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ।

ਉਸ ਤੋਂ ਬਾਅਦ ਦਿੱਲੀ ’ਚ 19071, ਕਰਨਾਟਕ ’ਚ 18286, ਤਾਮਿਲਨਾਡੂ ’ਚ 15412, ਉੱਤਰ ਪ੍ਰਦੇਸ਼ ’ਚ 15170, ਪੱਛਮੀ ਬੰਗਾਲ ’ਚ 12203, ਛੱਤੀਸਗੜ੍ਹ ’ਚ 10381 ਅਤੇ ਪੰਜਾਬ ’ਚ ਹੁਣ ਤੱਕ ਕੁੱਲ 10315 ਮੌਤਾਂ ਕਰੋਨਾ ਕਾਰਨ ਹੋਈਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਸਕੱਤਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਅੱਠ ਵਾਧੂ ਟੈਂਕਰ ਮੰਗੇ
Next articleਨਵੇਂ ਕੇਸਾਂ ਵਿਚੋਂ 71 ਫ਼ੀਸਦ ਕੇਸ ਸਿਰਫ਼ 10 ਰਾਜਾਂ ’ਚ