ਕਰੋਨਾਵਾਇਰਸ: ਭਾਰਤ ’ਚ ਕੇਸਾਂ ਦੀ ਗਿਣਤੀ 85 ਲੱਖ ਤੋਂ ਪਾਰ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 85 ਲੱਖ ਤੋਂ ਪਾਰ ਪਹੁੰਚ ਗਈ ਹੈ ਜਦੋਂਕਿ ਇਸ ਮਹਾਮਾਰੀ ਨੂੰ ਮਾਤ ਦੇ ਕੇ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 78,68,968 ਹੋ ਗਈ ਹੈ। ਇਸ ਨਾਲ ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92.49 ਫ਼ੀਸਦ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 45,674 ਨਵੇਂ ਕੇਸ ਆਉਣ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 85,07,754 ਹੋ ਗਈ ਹੈ ਜਦੋਂਕਿ 559 ਹੋਰ ਮੌਤਾਂ ਨਾਲ ਕੁੱਲ ਮੌਤਾਂ ਦਾ ਅੰਕੜਾ 1,26,121 ’ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਦਰ 1.48 ਫ਼ੀਸਦ ਹੈ। ਅੱਜ ਲਗਾਤਾਰ ਦਸਵੇਂ ਦਿਨ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਛੇ ਲੱਖ ਤੋਂ ਘੱਟ ਰਹੀ। ਇਸ ਵੇਲੇ ਦੇਸ਼ ਵਿੱਚ 5,12,665 ਐਕਟਿਵ ਕੇਸ ਹਨ ਜੋ ਕੁੱਲ ਕੇਸਾਂ ਦਾ 6.03 ਫ਼ੀਸਦ ਹਨ।

ਪਿਛਲੇ 24 ਘੰਟਿਆਂ ’ਚ ਹੋਈਆਂ 559 ਮੌਤਾਂ ਵਿੱਚੋਂ ਮਹਾਰਾਸ਼ਟਰ ’ਚ 150, ਦਿੱਲੀ ’ਚ 79, ਪੱਛਮੀ ਬੰਗਾਲ ’ਚ 58, ਕੇਰਲਾ ’ਚ 28, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ’ਚ 25-25 ਅਤੇ ਛੱਤੀਸਗੜ੍ਹ ਤੇ ਕਰਨਾਟਕ ’ਚ 22-22 ਮੌਤਾਂ ਹੋਈਆਂ ਹਨ।

Previous articleਅਰਨਬ ਗੋਸਵਾਮੀ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਅੱਜ
Next articleਜਿਨਪਿੰਗ ਵੱਲੋਂ ਚੀਨ-ਤਿੱਬਤ ਨੂੰ ਜੋੜਦੀ ਰੇਲ ਪਟੜੀ ਦੀ ਉਸਾਰੀ ਤੇਜ਼ ਕਰਨ ਦੇ ਹੁਕਮ