ਕਰੋਨਾਵਾਇਰਸ ਦਾ ਟੀਕਾ ਜਨਤਕ ਤੌਰ ’ਤੇ ਲਗਵਾਵਾਂਗਾ: ਗੁਟੇਰੇਜ਼

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਟੀਕਾ ਆਉਣ ’ਤੇ ਉਹ ਖ਼ੁਦ ਲਗਵਾਉਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਜਨਤਕ ਤੌਰ ’ਤੇ ਅਜਿਹਾ ਕਰਨਾ ਚਾਹੁੰਦੇ ਹਨ ਕਿਉਂਕਿ ਉਸ ਦੇ ਲਈ ਟੀਕਾਕਰਨ ਕਰਵਾਉਣਾ ਪੂਰੇ ਭਾਈਚਾਰੇ ਪ੍ਰਤੀ ‘ਨੈਤਿਕ ਫ਼ਰਜ਼’ ਹੈ।

ਗੁਟੇਰੇਜ਼ ਨੇ ਅੱਜ ਕਿਹਾ, ‘‘ਜਦੋਂ ਵੀ ਟੀਕਾ ਉਪਲੱਬਧ ਹੋਵੇਗਾ, ਮੈਂ ਇਸ ਨੂੰ ਲਗਵਾਉਣ ਦੀ ਇੱਛਾ ਰੱਖਦਾ ਹਾਂ, ਚਾਹੇ ਕੋਈ ਵੀ ਸਥਿਤੀ ਹੋਵੇ। ਬੇਸ਼ੱਕ ਜਨਤਕ ਤੌਰ ’ਤੇ ਟੀਕਾ ਲਗਵਾਉਣ ਵਿੱਚ ਮੈਨੂੰ ਕੋਈ ਔਖ ਨਹੀਂ ਹੋਵੇਗੀ।’’ 71 ਸਾਲ ਦੇ ਗੁਟੇਰੇਜ਼ ਇੱਥੇ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਕੋਵਿਡ-19 ਰੋਕੂ ਟੀਕਾ ਆਇਆ ਤਾਂ ਉਹ ਜਨਤਕ ਤੌਰ ’ਤੇ ਲਗਵਾਉਣਗੇ। ਉਨ੍ਹਾਂ ਕਿਹਾ, ‘‘ਮੈਂ ਹਰੇਕ ਉਸ ਵਿਅਕਤੀ ਨੂੰ ਉਤਸ਼ਾਹਿਤ ਕਰਦਾ ਹਾਂ ਜਿਸ ਵਿੱਚ ਟੀਕਾ ਲਗਵਾਉਣ ਇੱਛਾ ਹੈ, ਕਿਉਂਕਿ ਇਹ ਇੱਕ ਸੇਵਾ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਵੱਲੋਂ ਟੀਕਾ ਲਗਵਾਇਆ ਜਾਣਾ ਪੂਰੇ ਭਾਈਚਾਰੇ ਦੀ ਸੇਵਾ ਹੈ ਕਿਉਂਕਿ ਇਲਾਜ ਹੋਣ ਮਗਰੋਂ ਅਸੀਂ ਕਰੋਨਾ ਅੱਗੇ ਨਹੀਂ ਫੈਲਾ ਸਕਾਂਗੇ। ਇਸ ਲਈ ਟੀਕਾ ਲਗਵਾਉਣਾ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ’’

Previous articleਗਡਕਰੀ ਵੱਲੋਂ ਬਿਹਾਰ ’ਚ ਤਿੰਨ ਮਾਰਗੀ ਪੁਲ ਦਾ ਉਦਘਾਟਨ
Next articleਕਿਸਾਨ ਅੰਦੋਲਨ: ਦੁਸ਼ਯੰਤ ਚੌਟਾਲਾ ਨੂੰ ਜਮੂਦ ਟੁੱਟਣ ਦੀ ਉਮੀਦ