ਕਰਾਚੀ: ਫੈਕਟਰੀ ਧਮਾਕੇ ’ਚ ਅੱਠ ਮੌਤਾਂ, 30 ਜ਼ਖ਼ਮੀ

ਕਰਾਚੀ (ਸਮਾਜ ਵੀਕਲੀ) : ਨਿਊ ਕਰਾਚੀ ਸਨਅਤੀ ਖੇਤਰ ਵਿੱਚ ਸਥਿਤ ਇੱਕ ਬਰਫ਼ ਫੈਕਟਰੀ ਦਾ ਬੁਆਇਲਰ ਫਟਣ ਕਾਰਨ ਹੋਏ ਧਮਾਕੇ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਤੇ 30 ਜਣੇ ਜ਼ਖ਼ਮੀ ਹੋ ਗਏ। ਬੀਤੀ ਰਾਤ ਹੋਇਆ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਨੇੜਲੀਆਂ ਤਿੰਨ ਹੋਰ ਸਨਅਤੀ ਇਕਾਈਆਂ ਤੇ ਦੋ ਘਰਾਂ ਨੂੰ ਵੀ ਨੁਕਸਾਨ ਪੁੱਜਾ। ਪੁਲੀਸ ਅਨੁਸਾਰ ਬੁਆਇਲਰ ਦਾ ਵੱਡਾ ਹਿੱਸਾ ਹਵਾ ਵਿੱਚ ਉੱਡਦਾ ਹੋਇਆ ਲਗਪਗ 250 ਗਜ਼ ਦੀ ਦੂਰੀ ’ਤੇ ਜਾ ਡਿੱਗਿਆ। ਅਧਿਕਾਰੀਆਂ ਅਨੁਸਾਰ ਅੱਠ ਲਾਸ਼ਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ ਤੇ 30 ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਪਏ ਕੈਮੀਕਲ ਕਾਰਨ ਇਹ ਹਾਦਸਾ ਵਾਪਰਿਆ। ਫੈਕਟਰੀ ਦਾ ਮਾਲਕ ਆਪਣੇ ਪਰਿਵਾਰ ਸਮੇਤ ਕੈਨੇਡਾ ਰਹਿ ਰਿਹਾ ਹੈ।

Previous articleਕੈਨੇਡਾ: ਮੈਨੀਟੋਬਾ ’ਚ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
Next articleਫਲੋਰਿਡਾ ਦੀ ਮਹਿਲਾ ਜੇਲ੍ਹ ਕੈਦੀਆਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ’ਚ ਨਾਕਾਮ