ਕਰਫਿਊ: ਰਸੋਈ ਦੇ ਸਾਮਾਨ ਦੀ ਘਰ-ਘਰ ਸਪਲਾਈ ਸ਼ੁਰੂ

ਮੋਗਾ– 21 ਦਿਨਾਂ ਲਈ ਲਗਾਏ ਲੌਕਡਾਊਨ ਦਾ ਦਿਹਾੜੀਦਾਰ ਮਜ਼ਦੂਰਾਂ, ਝੌਪੜੀਆਂ ’ਚ ਰਹਿੰਦੇ ਗਰੀਬ ਲੋਕਾਂ ’ਤੇ ਜ਼ਿਆਦਾ ਪੈ ਰਿਹਾ ਹੈ। ਇਥੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਸਲੱਮ ਖੇਤਰਾਂ ’ਚ ਮੁਫ਼ਤ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਲੋਕਾਂ ਨੂੰ ਇਸ ਦੁੱਖ ਦੀ ਘੜੀ ’ਚ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਲੋਕ ਸੰਜਮ ਰੱਖਣ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਕੋਈ ਰਾਸ਼ਨ ਤੋਂ ਭੁੱਖਾ ਨਾ ਰਹੇ। ਉਨ੍ਹਾਂ ਕਿਹਾ ਕਿ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਲੱਮ ਖੇਤਰਾਂ ’ਚ ਮੁਫ਼ਤ ਘਰੇਲੂ ਰਸੋਈ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁੱਧ, ਸਬਜ਼ੀਆਂ, ਦਵਾਈਆਂ, ਘਰੇਲੂ ਰਸੋਈ ਗੈਸ, ਪਸ਼ੂਆਂ ਲਈ ਚਾਰਾ ਅਤੇ ਹੋਰ ਵਸਤਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕ ਫੋਨ ’ਤੇ ਇਹ ਚੀਜਾਂ ਦੀ ਬੁਕਿੰਗ ਕਰਵਾ ਕੇ ਘਰ ਹੀ ਮੰਗਵਾ ਸਕਦੇ ਹਨ।

Previous articleਕੁਝ ਘੰਟਿਆਂ ਲਈ ਪੁਲੀਸ ਦੇ ਪਹਿਰੇ ਹੇਠ ਖੁੱਲ੍ਹੇ ਪੈਟਰੋਲ ਪੰਪ
Next articleਰੁਜ਼ਗਾਰ ਤੋਂ ਵਾਂਝੇ ਪਰਵਾਸੀ ਆਪਣੇ ਸੂਬਿਆਂ ਨੂੰ ਤੁਰੇ