ਕਰਫਿਊ ਦੌਰਾਨ ਸਿਰਫ ਠੇਕੇ ਖੁਲ੍ਹੇ ਬਾਕੀ ਬਾਜ਼ਾਰ ਬੰਦ

ਮਹਿਤਪੁਰ, (ਸਮਾਜਵੀਕਲੀ,ਹਰਜਿੰਦਰ ਛਾਬੜਾ) – ਪਿਛਲੇ ਦਿਨੀਂ ਮਹਿਤਪੁਰ ਨਾਲ ਲੱਗਦੇ ਪਿੰਡ ਮਹੇੜੂ ਅਤੇ ਮੁਹੇਮਾ ਤੋਂ 4 ਕੇਸ ਪਾਜ਼ੇਟਿਵ ਪਾਏ ਗਏ ਹਨ। ਚੰਗੀ ਗੱਲ ਇਹ ਹੈ ਕਿ ਪੀੜਤ ਪਹਿਲਾਂ ਤੋਂ ਹੀ ਜਲੰਧਰ ਵਿਖੇ ਸਰਕਾਰ ਵਲੋਂ ਨਿਰਧਾਰਤ ਕੇਂਦਰ ਵਿਚ ਪਿੱਛਲੇ ਦਿਨਾਂ ਤੋਂ ਕੁਆਰਨਟਾਇਨ ਕੀਤੇ ਗਏ ਸਨ, ਫਿਰ ਵੀ ਪ੍ਰਸ਼ਾਸਨ ਨੇ ਚੋਕਸੀ ਵਰਤ ਕੇ ਮਹਿਤਪੁਰ ਬਾਜ਼ਾਰ ਬੰਦ ਕਰਨ ਦੀ ਕਾਲ ਦਿੱਤੀ, ਜਿਸ ਦੇ ਤਹਿਤ ਮਹਿਤਪੁਰ ਸਾਰੀਆਂ ਦੁਕਾਨਾਂ ਬੰਦ ਰਹੀਆਂ ਹਨ। ਭਾਵੇਂ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਅਗਿਆ ਦਿੱਤੀ ਹੈ ਪਰ ਲੋਕਾਂ ਵਿਚ ਇਹ ਚਰਚਾਵਾਂ ਦੇਖਣ ਵਿਚ ਮਿਲਿਆ ਹਨ ਕਿ ਜੇਕਰ ਬਾਜ਼ਾਰ ਬੰਦ ਹੈ ਤਾਂ ਠੇਕੇ ਕਿਉਂ ਨਹੀਂ ਬੰਦ।

Previous article18 hospitalised, over 250 arrested in fresh HK protests
Next articleEvacuation or repatriation: lies, distortions and concealing history