ਕਰਤਾਰਪੁਰ ਸਾਹਿਬ ਮਾਮਲਾ: ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ

ਨਵੀਂ ਦਿੱਲੀ (ਸਮਾਜ ਵੀਕਲੀ) : ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਗ਼ੈਰ ਸਿੱਖ ਸੰਸਥਾ ਨੂੰ ਦਿੱਤੇ ਜਾਣ ’ਤੇ ਭਾਰਤ ਨੇ ਅੱਜ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਆਫ਼ਤਾਬ ਹਸਨ ਖ਼ਾਨ ਨੂੰ ਤਲਬ ਕਰਕੇ ਤਿੱਖਾ ਰੋਸ ਜਤਾਇਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਪਾਕਿ ਅਧਿਕਾਰੀ ਨੂੰ ਸਪੱਸ਼ਟ ਕਿਹਾ ਗਿਆ ਹੈ ਪਾਕਿਸਤਾਨ ਦਾ ਇਕਪਾਸੜ ਫ਼ੈਸਲਾ ਨਿੰਦਣਯੋਗ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਭਾਵਨਾ ਦੀ ਖ਼ਿਲਾਫ਼ਵਰਜ਼ੀ ਹੈ।

Previous articleਕਿਸਾਨ ਜਥੇਬੰਦੀ ਨੇ ਬਣਾਂਵਾਲਾ ਥਰਮਲ ਦੀਆਂ ਰੇਲ ਪਟੜੀਆਂ ਤੋਂ ਧਰਨਾ ਚੁੱਕਿਆ
Next articleਮੇਰੇ ਲੋਕਾਂ ਦੇ ਹੱਕਾਂ ਦੀ ਬਹਾਲੀ ਤੱਕ, ਮੈਂ ਮਰਨ ਵਾਲਾ ਨਹੀਂ: ਫਾਰੂਕ ਅਬਦੁੱਲਾ