ਕਦੇ ਧੋਖਾ ਨਹੀਂ ਦਿੰਦੀ ਸਾਈਕਲ ਦੀ ਰਿਸ਼ਤੇਦਾਰੀ

ਹਰਪ੍ਰੀਤ ਸਿੰਘ ਬਰਾੜ, ਮੇਨ ਏਅਰ ਫੋਰਸ ਰੋਡ,ਬਠਿੰਡਾ

(ਸਮਾਜ ਵੀਕਲੀ)

(3 ਜੂਨ ਵਿਸ਼ਵ ਸਾਈਕਲ ਦਿਵਸ)

ਸਾਈਕਲ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਚਾਹੇ ਕਿੰਨਾ ਵੀ ਟ੍ਰੈਫਿ਼ਕ ਜਾਂ ਕਿੰਨੀਆਂ ਵੀ ਤੰਗ ਗਲੀਆਂ ਹੋਣ ,ਇਹ ਭੀੜੀ ਤੋ ਭੀੜੀ ਥਾਂ ਵਿੱਚੋਂ ਅਰਾਮ ਨਾਲ ਲੰਘ ਹੀ ਜਾਂਦਾ ਹੈ। ਦੋ ਦਹਾਕੇ ਪਹਿਲਾਂ ਤਾਂ ਸਾਈਕਲ ਆਵਾਜਾਈ ਦਾ ਸਭ ਤੋਂ ਅਹਿਮ ਸਾਧਨ ਸੀ। ਪਰ ਦੁਪਹਿਆ ਮੋਟਰ ਵਾਹਨਾਂ ਦੇ ਆਉਣ ਦੇ ਨਾਲ ਸਾਈਕਲ ਪ੍ਰਤੀ ਲੋਕਾਂ ਦੀ ਰੁਚੀ ਘਟ ਗਈ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਵਿਸ਼ਵ ਸਾਈਕਲ ਦਿਵਸ ਮਨਾਉਣ ਦਾ ਫੈਸਲਾ ਲਿਆ। ਇਸ ਤਰ੍ਹਾਂ ਪਹਿਲਾ ਵਿਸ਼ਵ ਸਾਈਕਲ ਦਿਵਸ 3 ਜੂਨ 2018 ਨੂੰ ਮਨਾਇਆ ਗਿਆ।ਸਭ ਤੋਂ ਪਹਿਲਾਂ ਸਾਲ 1817 *ਚ ਪੈਰਿਸ ਦੇ ਇਕ ਕਾਰੀਗਰ ਨੇ ਸਾਈਕਲ ਨੂੰ ਢਾਂਚੇ ਦਾ ਰੂਪ ਦਿੱਤਾ। ਉਸਨੇ ਜੋ ਢਾਂਚਾ ਬਦਾਇਆ ਸੀ, ਉਹ ਸਾਈਕਲ ਵਰਗਾ ਹੀ ਸੀ। ਪਰ ਉਸ ਵਿਚ ਪੈਡਲ ਨਹੀਂ ਹੁੰਦੇ ਸਨ, ਬਲਕਿ ਉਸਨੂੰ ਪੈਰਾਂ ਨਾਲ ਧੱਕਾ ਦੇ ਕੇ ਅੱਗੇ ਵਧਾਉਣਾ ਪੈਂਦਾ ਸੀ।

ਪੈਰ ਨਾਲ ਘੁਮਾਉਣ ਵਾਲੇ ਪੈਡਲਾਂ ਸਮੇਤ ਪਹੀੲ ਦੀ ਖੋਜ਼ 1865 *ਚ ਪੈਰਿਸ ਦੇ ਇਕ ਵਸਨੀਕ ਲਾਲੇਮੈਂਟ ਨੇ ਕੀਤੀ । ਇਸ ਯੰਤਰ ਨੂੰ ਵੈਲੱਾਸਪੀਡ ਕਹਿੰਦੇ ਸਨ। ਇਸ *ਤੇ ਚੜ੍ਹਣ ਵਾਲਾ ਬਹੁਤ ਥੱਕ ਜਾਂਦਾ ਸੀ। ਇਸ ਦੀ ਸਵਾਰੀ ਦੀ ਮੰਗ ਵਧਦੀ ਦੇਖ ਕੇ ਇੰਗਲੈਂਡ, ਫ੍ਰਾਂਸ ਅਤੇ ਅਮਰੀਕਾ ਦੇ ਕਾਰੀਗਰਾਂ ਨੇ ਇਸ ਵਿਚ ਕਈ ਸੁਧਾਰ ਕਰਨ ਤੋਂ ਬਾਅਦ ਸਾਲ 1872 *ਚ ਇਕ ਖੂਬਸੂਰਤ ਰੂਪ ਦੇ ਦਿੱਤਾ, ਜੋ ਸਾਈਕਲ ਵਰਗਾ ਸੀ। ਸਾਡੇ ਦੇਸ਼ *ਚ ਵੀ ਸਾਈਕਲ ਲੋਕਾਂ ਦੇ ਬਹੁਤ ਕੰਮ ਆਉਂਦਾ ਰਿਹਾ ਹੈ। ਦੇਸ਼ ਅਜਾਦ ਹੋਣ ਤੋਂ ਬਾਅਦ ਪਿੰਡਾ —ਕਸਬਿਆਂ *ਚ ਜਿਆਦਾਤਰ ਕੱਚੇ ਰਸਤਿਆਂ ਦੀ ਭਰਮਾਰ ਸੀ, ਉਸ ਵਕਤ ਸਾਈਕਲ ਨੇ ਆਮ ਲੋਕਾਂ ਦੀ ਜਿੰਦਗੀ *ਚ ਬਹੁਤ ਅਹਿਮ ਥਾਂ ਬਣਾਈ।

ਆਓ ਸਾਈਕਲ ਬਾਰੇ ਕੁਝ ਹੋਰ ਰੋਚਕ ਜਾਣਕਾਰੀ ਜਾਣਦੇ ਹਾਂ :—

ਨੀਦਰਲੈਂਡ ਨੂੰ ਸਾਈਕਲਾਂ ਦਾ ਦੇਸ਼ ਕਿਹਾ ਜਾਂਦਾ ਹੈ। ਉਥੋਂ ਦੇ ਪ੍ਰਧਾਨਮੰਤਰੀ ਵੀ ਸਾਈਕਲ *ਤੇ ਹੀ ਆਪਣੇ ਦਫ਼ਤਰ ਜਾਂਦੇ ਹਨ। ਇਥੇ 15 ਸਾਲ ਤੋਂ ਜਿਆਦਾ ਉਮਰ ਵਾਲੇ ਲਗਪਗ ਹਰੇਕ ਨਾਗਰਿਕ ਕੋਲ ਸਾਈਕਲ ਹੈ।

ਡੈਨਮਾਰਕ ਦੇ ਕੋਪਹੈਗਨ ਨੂੰ ਸਿਟੀ ਆਫ ਸਾਈਕਲਿਸਟ ਕਿਹਾ ਜਾਂਦਾ ਹੈ। ਇਥੋਂ ਦੀ ਲਗਪਗ 52ਫੀਸਦ ਅਬਾਦੀ ਰੋਜ਼ਾਨਾ ਸਾਈਕਲ ਚਲਾਉਂਦੀ ਹੈ।

ਚੀਨ ਦੇਸ਼ ਦੇ ਲੋਕਾਂ ਨੂੰ ਵੀ ਸਾਈਕਲ ਬਹੁਤ ਪਸੰਦ ਹਨ। ਚੀਨ ਵਿਖੇ 50 ਕਰੋੜ ਤੋਂ ਵੀ ਜਿਆਦਾ ਸਾਈਕਲ ਹਨ।

ਸਾਈਕਲ ਚਲਾਉਣ ਨਾਲ ਨਾ ਸਿਰਫ ਪੈਟਰੋਲ—ਡੀਜਨ ਦੀ ਬਚਤ ਅਤੇ ਚੰਗੀ ਕਸਰਤ ਹੀ ਨਹੀਂ ਹੁੰਦੀ ਸਗੋਂ ਅਜਿਹਾ ਪਾਇਆ ਗਿਆ ਹੈ ਕਿ ਰੋਜ਼ਾਨਾ 30 ਮਿੰਟ ਸਾਈਕਲ ਚਲਾਉਣ ਵਾਲੇ ਇਨਸਾਨ ਦਾ ਦਿਮਾਗ ਬਾਕੀਆਂ ਨਾਲੋਂ ਜਿਆਦਾ ਚੁਸਤ ਰਹਿੰਦਾ ਹੈ।

ਅੱਜਕੱਲ ਕਰੋਨਾ ਕਾਲ *ਚ ਅਸੀਂ ਵਾਰ—ਵਾਰ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ *ਤੇ ਚਰਚਾ ਕਰਦੇ ਹਾਂ ।ਸਾਈਕਲ ਚਲਾਉਣਾ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਾਧਾ ਕਰਦਾ ਹੈ ਜੋ ਸ਼ਰੀਰ ਦੇ ਚੰਗੇ ਸੈੱਲਾਂ ਨੂੰ ਵੀ ਸਰਗਰਮ ਕਰਦਾ ਹੈ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ,ਬਠਿੰਡਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBusinesses to be allowed till 6 pm in 36 Gujarat cities
Next articleਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਘਰ ਦੇ ਬਿਲਕੁਲ ਨੇੜਿਓਂ ਲੰਘਦੀਆਂ ਹਾਈ ਵੋਲਟੇਜ਼ ਤਾਰਾਂ ਨੂੰ ਹਟਾਉਣ ਦੀ ਕੀਤੀ ਮੰਗ