ਸ਼ਾਮਚੁਰਾਸੀ, (ਚੁੰਬਰ)(ਸਮਾਜਵੀਕਲੀ) – ਦੋਆਬੇ ਦਾ ਮਕਬੂਲ ਗਾਇਕ ਵਿੱਕੀ ਮੋਰਾਂਵਾਲੀਆ ਆਪਣੇ ਗਾਏ ‘ਕਦਮ’ ਗੀਤ ਨਾਲ ਸ਼ੋਸ਼ਲ ਮੀਡੀਏ ਤੇ ਚਰਚਾ ਵਿਚ ਹੈ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕ ਵਿੱਕੀ ਮੋਰਾਂਵਾਲੀਆ ਨੇ ਕਿਹਾ ਕਿ ਉਕਤ ਗੀਤ ਨੂੰ ਸਵੀਟ ਸੁਰ ਇੰਟਰਟੇਨਮੈਂਟ ਕੰਪਨੀ ਕਨੈਡਾ ਅਤੇ ਬਿੱਟੂ ਭਰੋਮਜਾਰਾ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸ਼ੋਸ਼ਲ ਮੀਡੀਏ ਤੇ ਬੇਹੱਦ ਉਤਸ਼ਾਹ ਨਾਲ ਦੇਖਿਆ ਜਾ ਰਿਹਾ ਹੈ। ਇਹ ਟਰੈਕ ਵਿੱਕੀ ਤਲਵੰਡੀ ਨੇ ਕਲਮਬੱਧ ਕੀਤਾ ਹੈ। ਜਿਸ ਦੀ ਵੀਡੀਓ ਲਾਜਵਾਬ ਤਰੀਕੇ ਨਾਲ ਫਿਲਮਾਈ ਗਈ ਹੈ। ਵਿੱਕੀ ਮੋਰਾਂਵਾਲੀਆ ਨੇ ‘ਕਦਮ’ ਟਰੈਕ ਦੀ ਕਾਮਯਾਬੀ ਲਈ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।