ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) – ਨੈਸ਼ਨਲ ਕੋਆਪ੍ਰੇਟਿਵ ਯੂਨੀਅਨ ਆਫ਼ ਇੰਡੀਆ ( ਐਨ ਸੀ ਯੂ ਆਈ) ਨਵੀਂ ਦਿੱਲੀ ਵਲੋਂ ਜ਼ਿਲ•ਾ ਜਲੰਧਰ ਵਿਖੇ ਐਨ ਸੀ ਯੂ ਆਈ ਕੋਅਪ੍ਰੇਟਿਵ ਈ ਡੀ ਯੂ ਫੀਲਡ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸਹਿਕਾਰੀ ਸੇਵਾਵਾਂ ਦਾ ਸਰਵਪੱਖੀਂ ਵਿਕਾਸ ਕਰਨਾ ਹੈ।
ਇਸ ਤਹਿਤ ਕੋਵਿਡ 19 ਅਵੇਅਰਨੈਸ ਕੈਂਪ ਵਲੋਂ ਸ਼੍ਰੀ ਅਨਿਲ ਕੁਮਾਰ ਲਾਂਬਾ ਪ੍ਰੋਜੈਕਟ ਅਫ਼ਸਰ ਅਨਿਲ ਕੁਮਾਰ ਲਾਂਬਾ ਦੀ ਅਗਵਾਈ ਹੇਠ ਬਲਾਕ ਆਦਮਪੁਰ ਦੇ ਪਿੰਡ ਬਹੋਦੀਨਪੁਰ ਅਤੇ ਅੱਡਾ ਕਠਾਰ ਵਿਖੇ ਲਗਾਇਆ ਗਿਆ। ਇਸ ਮੌਕੇ ਸਵੇ ਸਹਾਇਤਾ ਸਮੂਹਾਂ ਵਲੋਂ ਤਿਆਰ ਕੀਤੇ 750 ਮਾਸਕ ਅਤੇ 5000 ਹਜ਼ਾਰ ਪੌਦੇ ਮੁਫ਼ਤ ਲੋਕਾਂ ਵਿਚ ਤਕਸੀਮ ਕੀਤੇ ਗਏ।
ਇਸ ਮੌਕੇ ਉਨ•ਾਂ ਨਾਲ ਅਸ਼ਵਨੀ ਕੁਮਾਰ ਸੀ ਈ ਆਈ, ਸ਼੍ਰੀਮਤੀ ਕਾਂਤਾ ਦੇਵੀ ਲੇਡੀ ਮੋਬਲਾਈਜ਼ਰ, ਕੁਲਵੰਤ ੰਿਸਘ ਸਾਬਕਾ ਸੈਕਟਰੀ, ਦਲਵੀਰ ਲਾਲ ਹੀਰਾ ਵਾਤਾਵਰਣ ਪ੍ਰੇਮੀ, ਬਾਬਾ ਚੁਖਿਆਰਾ, ਰਵਿੰਦਰ ਸਿੰਘ ਰਾਜੋਵਾਲੀਆ, ਭਿੱਤਾ ਬਾਬਾ ਬਡਾਲਾ ਮਾਹੀ ਅਤੇ ਪੁਲਿਸ ਕਰਮਚਾਰੀ ਮੌਜੂਦ ਸਨ।