ਕਠਾਰ ਵਿਖੇ ਕਰਵਾਏ ਗਏ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਨੇ ਹਾਜ਼ਰੀਨ ਨੂੰ ਕੀਤਾ ਜਾਗਰੂਕ

ਕੈਪਸ਼ਨ - ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਸਬੰਧੀ ਕਰਵਾਏ ਪ੍ਰੋਗਰਾਮ ਦੌਰਾਨ ਡੇਰਾ ਸੰਚਾਲਕ ਸੰਤ ਸੁਰਿੰਦਰ ਦਾਸ ਅਤੇ ਹੋਰ ਬੁਲਾਰੇ। (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਡੇਰਾ ਸੰਤ ਸਰਵਣ ਦਾਸ ਬੱਲਾਂ ਵਲੋਂ ਵਰੋਸਾਏ ਸੰਤ ਹਰੀ ਦਾਸ ਉਦਾਸੀਨ ਆਸ਼ਰਮ ਪਿੰਡ ਢੇਪੁਰ-ਕੂਪੁਰ ਅੱਡਾ ਕਠਾਰ ਵਿਖੇ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਸੰਚਾਲਕ ਸੰਤ ਸੁਰਿੰਦਰ ਦਾਸ ਕਠਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਵਿਸ਼ਿਆਂ ਤੇ ਵਿਦਵਾਨਾ ਬੁੱਧੀਜੀਵੀਆਂ ਆਪਣੇ-ਆਪਣੇ ਖੋਜ ਭਰਪੂਰ ਪਰਚੇ ਪੜੇੇ੍ਹੇ। ਸੰਤ ਸੁਰਿੰਦਰ ਦਾਸ ਜੀ ਨੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਬੁੱਧੀਜੀਵੀ ਵਰਗ ਦੀ ਸਮਾਜ ਨੂੰ ਸੇਧ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਹੈ। ਇਸ ਲਈ ਸਾਨੂੰ ਉਨ੍ਹਾਂ ਦੇ ਪ੍ਰਗਟ ਕੀਤੇ ਵਿਚਾਰਾਂ ਤੇ ਅਮਲ ਕਰਨ ਦੀ ਲੋੜ ਹੈ।

ਇਸ ਸਮਾਰੋਹ ਵਿਚ ਸ਼੍ਰੀ ਸਿਰੀ ਰਾਮ ਅਰਸ਼ ਨੇ ਅੰਮ੍ਰਿਤਬਾਣੀ ਅਤੇ ਰਵਿਦਾਸੀਆ ਧਰਮ, ਐਡਵੋਕੇਟ ਐਸ ਐਲ ਵਿਰਦੀ ਨੇ ਸੰਵਿਧਾਨ ਬਚਾਓ-ਦੇਸ਼ ਬਚਾਓ, ਡਾ. ਮਨੋਜ ਦਈਆ ਨੇ ਸੱਤਾ ਪ੍ਰਾਪਤੀ ਤੇ ਰਵਿਦਾਸੀਆ ਸਮਾਜ, ਡਾ. ਸੰਤੋਸ਼ ਕੁਮਾਰੀ ਨੇ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਜੀ ਦੀ ਵਿਚਾਰਕ ਸਮਾਨਤਾ, ਡਾ. ਸ਼ੀਤਲ ਸਿੰਘ ਨੇ ਸ਼੍ਰੀ ਗੁਰੂ ਰਵਿਦਾਸ ਬਾਣੀ ਦਾ ਰਾਜਨੀਤਿਕ ਤੇ ਸਮਾਜਿਕ ਸੰਦਰਭ, ਪ੍ਰਿੰ. ਸਤਪਾਲ ਜੱਸੀ ਨੇ ਅੱਜ ਦੇ ਸਮੇਂ ਵਿਚ ਗੁਰੂ ਤੇ ਭਗਤ ਦੀ ਮਹੱਤਤਾ, ਡਾ. ਹਰਨੇਕ ਸਿੰਘ ਕਲੇਰ ਨੇ ਗੁਰੂਆਂ ਦੀ ਸਿੱਖਿਆ ਦਾ ਪ੍ਰਚਾਰ ਪ੍ਰਸਾਰ, ਸ਼੍ਰੀ ਐਸ ਆਰ ਲੱਧੜ ਨੇ ਸੀ ਏ ਏ ਐਨ, ਆਰ ਸੀ, ਐਨ ਪੀ ਆਰ ਦੇ ਰਵਿਦਾਸੀਆ ਸਮਾਜ ਤੇ ਪ੍ਰਭਾਵ, ਡਾ. ਜੀ ਸੀ ਕੌਲ ਨੇ ਸ਼੍ਰੀ ਗੁਰੂ ਰਵਿਦਾਸ ਆਗਮਨ ਪੁਰਬ ਤੇ ਸਮਾਜ ਨੂੰ ਸੇਧ, ਐਡਵੋਕੇਟ ਅਰੁਣ ਕਲੇਰ ਨੇ ਦੱਬੇ ਕੁੱਚਲੇ ਸਮਾਜ ਦੀ ਦਸ਼ਾ ਤੇ ਦਿਸ਼ਾ, ਡਾ. ਬਲਵੀਰ ਮੰਨਣ ਨੇ ਸਮਾਜ ਦੀ ਉੱਨਤੀ ਵਿਚ ਬੁੱਧੀਜੀਵੀ ਵਰਗ ਦੀ ਭੂਮਿਕਾ, ਪਿ੍ਰੰ. ਲਾਲ ਬਹਾਦਰ ਨੇ ਮਾਨਵਵਾਦੀ ਵਿਕਾਸ ਦਾ ਰੋਲ ਮਾਡਲ ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤਬਾਣੀ ਆਦਿ ਪੇਪਰ ਪੜ੍ਹ ਕੇ ਹਾਜ਼ਰੀਨ ਨੂੰ ਜਾਗਰੂਕ ਕੀਤਾ।

ਸਟੇਜ ਦਾ ਸੰਚਾਲਨ ਸਤਪਾਲ ਸਾਹਲੋਂ ਨੇ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਡਾ. ਸ਼ਿਵ ਦਿਆਲ ਮਾਲੀ, ਦਰਸ਼ਨ ਲਾਲ ਜੇਠੂ ਮਜਾਰਾ, ਗੀਤਕਾਰ ਸੋੋਹਣ ਸਹਿਜਲ, ਤਹਿਸੀਲਦਾਰ ਮਨੋਹਰ ਲਾਲ, ਨਾਇਬ ਤਹਿਸੀਲਦਾਰ ਵਿਜੇ ਕੁਮਾਰ ਹੀਰ, ਜੋਗਿੰਦਰ ਪਾਲ (ਆਈ ਆਰ ਐਸ ਰਿਟਾ.), ਡਾ. ਰਵੀ ਕੁਮਾਰ, ਸੰਤ ਪ੍ਰਦੀਪ ਦਾਸ, ਬੀਬੀ ਸ਼ਹੀਨਾ ਪ੍ਰਵੀਨ ਮੁਸਲਿਮ ਮੋਰਚਾ ਪ੍ਰਧਾਨ, ਡੀ ਸੀ ਭਾਟੀਆ, ਸਤੀਸ਼ ਕੁਮਾਰ, ਸਾਲਗ ਰਾਮ ਪਟਵਾਰੀ, ਰੌਸ਼ਨ ਲਾਲ ਸੋਂਧੀ, ਡਾ. ਜਗਦੀਸ਼ ਚੰਦਰ, ਕੇ ਡੀ ਚੁੰਬਰ, ਜਸਵਿੰਦਰ ਸਿੰਘ, ਮਨਜੀਤ ਬੱਲ, ਨੀਰੂ ਸੁੰਮਨ, ਨਿਰਮਲ ਭਾਟੀਆ, ਡਾ. ਸੁਰਿੰਦਰ, ਡਾ. ਰਾਹੁਲ ਫਗਵਾੜਾ, ਡਾ. ਜੇ ਐਸ ਕਲਸੀ, ਡਾ. ਹਰਜਿੰਦਰ ਸਿੰਘ, ਧਰਮਪਾਲ ਕਠਾਰ, ਮਹਿੰਦਰ ਸੰਧੂ, ਸੋਖੀ ਸੁੰਨੜਾਂ ਵਾਲਾ, ਸੁੱਖੀ ਬੱਲਾਂ, ਹਿੰਦ ਪਾਲ ਬਸਰਾ, ਅਸ਼ੋਕ ਚੁੰਬਰ, ਮੋਹਣ ਲਾਲ ਫਲੌਰੀਆ, ਕਿਸ਼ਨ ਲਾਲ ਮਹੇ, ਦਿਲਬਾਗ ਰਾਏ, ਡਾ. ਮਿਨਾਕਸ਼ੀ, ਪਿਆਰੇ ਲਾਲ, ਐਡਵੋਕੇਟ ਧਰਮਿੰਦਰ ਦਾਦਰਾ, ਐੋਸ ਡੀ ਓ ਜਗਦੀਸ਼ ਲਾਲ ਬੱਧਣ, ਜੱਸੀ ਤੱਲਣ, ਅਵਤਾਰ ਬਸਰਾ, ਸੰਤ ਦੇਸ ਰਾਜ, ਡਾ. ਰਜਿੰਦਰ ਸਿੰਘ, ਡਾ. ਚਰਨਜੀਤ, ਪ੍ਰਿੰ. ਰੂਪ ਲਾਲ, ਲਾਲੀ ਬਹਿਰਾਮ, ਸਰਪੰਚ ਕਮਲੇਸ ਰਾਣੀ, ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਸਮੇਤ ਕਈ ਹੋਰ ਹਾਜ਼ਰ ਸਨ। ਆਖਿਰ ਵਿਚ ਸੰਤ ਸੁਰਿੰਦਰ ਦਾਸ ਵਲੋਂ ਵਿਦਵਾਨਾਂ ਲੇਖਕਾਂ ਬੁੱਧੀਜੀਵੀਆਂ ਦਾ ਧੰਨਵਾਦ ਅਤੇ ਸਨਮਾਨ ਸਤਿਕਾਰ ਕੀਤਾ ਗਿਆ।

Previous articleਟੀ-20 ਵਿਸ਼ਵ ਕੱਪ: ਭਾਰਤੀ ਕੁੜੀਆਂ ਕੋਲ ਇਤਿਹਾਸ ਸਿਰਜਣ ਦਾ ਮੌਕਾ
Next articleWe will get there someday, love the team, players: Ganguly