(ਸਮਾਜ ਵੀਕਲੀ)
ਆਮ ਹੀ ਅਸੀਂ ਕਹਿੰਦੇ ਹਾਂ ਔਰਤ ਰੱਬ ਦਾ ਦੂਜਾ ਰੂਪ ਹੈ ਅਤੇ ਔਰਤ ਤੋਂ ਬਿਨਾਂ ਸੰਸਾਰ ਦੀ ਹੋਂਦ ਵੀ ਸੰਭਵ ਹੈ। ਇਹ ਗੱਲਾਂ ਬਿਲਕੁਲ ਸਹੀ ਹਨ ,ਪਰ ਇਸ ਔਰਤ ਨੂੰ ਆਪਣੀਆਂ ਨਜ਼ਰਾਂ ਵਿੱਚ ਸਮਾਜਿਕ ਕਿਸ ਤਰ੍ਹਾਂ ਦੇਖਦਾ ਹੈ। ਔਰਤ ਨੂੰ ਸਮਾਜ ਵਿੱਚ ਕੀ ਦਰਜਾ ਦਿੱਤਾ ਜਾਂਦਾ ਹੈ, ਆਉ ਆਪਾਂ ਸਿਰਫ ਇਸ ਹੀ ਵਿਸ਼ੇ ਤੇ ਕੁਝ ਸੰਖੇਪ ਗੱਲ ਕਰਨੀ ਕੇ ਸਾਡੇ ਸਮਾਜ ਵਿੱਚ ਔਰਤ ਲਈ , ਧਾਰਮਿਕ ਤੇ ਸਮਾਜਿਕ ਕੀ ਵਿਚਾਰ ਨੇ , ਔਰਤ ਨੂੰ ਕਿੰਨਾ ਸ਼ਬਦਾਂ ਨਾਲ ਸਮਾਜ ਵਿੱਚ ਸੰਬੋਧਨ ਕੀਤਾ । ਇੰਨ੍ਹਾਂ ਦੀਆਂ ਕੁਝ ਕੁ ਉਦਾਹਰਣਾਂ ਸਮਾਜਿਕ,ਧਾਰਮਿਕ ਇਸਤਰੀ ਪਦਵੀ ਬਾਰੇ ਇਸ ਤਰ੍ਹਾਂ ਹਨ:
1.ਜਰਮਨ ਦਾ ‘ਆਇਨਗੋ’ – ਇਸਤਰੀ ਵਿੱਚ ਰੂਹ ਨਹੀਂ ਹੈ।
2.ਚੈਸਟਰ ਫੀਲਡ -ਇਸਤਰੀ ਪੈਦਾ ਕਰਨਾ ਕੁਦਰਤ ਦੀ ਮਜ਼ੇਦਾਰ ਗਲਤੀ ਹੈ।
3.ਸ਼ੰਕਰਚਾਰੀਆ ਇਸਤਰੀ ਇਕ ਬੰਧਨ ਹੈ।
4. ਨੈਪੋਲੀਅਨ -ਇਸਤਰੀ ਇੱਕ ਧੋਖਾ ਹੈ।
5. ਸ਼ੈਕਸਪੀਅਰ -ਕਮਰੋਜ਼ੀ ਦਾ ਨਾਮ ਇਸਤਰੀ ਹੈ।
6.ਗੋਰਖ ਨਾਥ -ਨੇ ਬਘਿਆੜ ਤੇ ਕਈ ਨੇ ਇਸਤਰੀ ਦੀ ਤੁਲਨਾ ਪਸ਼ੂਆਂ ਨਾਲ ਕੀਤੀ ਹੈ।
7.ਦਿੰਗਬਰ ਜੈਨ ਦਾ ਕਹਿਣਾ ਹੈ ਕਿ ਔਰਤ ਸਾਰੀ ਉਮਰ ਭਗਤੀ ਕਰੇ ਤਾਂ ਵੀ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ ਜਦ ਕੱਕ ਉਹ ਮਰਦ ਜਾਮੇ ਵਿੱਚ ਨਾ ਆਵੇ।
8.ਬੁੱਧ ਦੇ ਇਕ ਚੇਲੇ ਨੇ ਪੁੱਛਿਆ ਕੇ ਇਸ਼ਤਰੀ ਨਾਲ ਜੇਕਰ ਗੱਲ ਕਰਨੀ ਹੋਵੇ ਤਾਂ ਕਿਵੇਂ ਕਰਨੀ ਚਾਹੀਦੀ ਹੈ ਤਾਂ ਬੁੱਧ ਨੇ ਕਿਹਾ ਕਿ ਗੱਲ ਨਾ ਕਰੋ ਜੇ ਜਰੂਰੀ ਹੀ ਗੱਲ ਕਰਨੀ ਪਵੇ ਤਾਂ ਏਨਾ ਕੁ ਦੂਰ ਖਲੋ ਜਾਵੇ ਕਿ ਉਸ ਦਾ ਪ੍ਰਛਾਵਾਂ ਤੁਹਾਡੇ ਤੇ ਨਾ ਪਵੇ।
9.ਮੰਨੂ ਨੇ ਤਾਂ ਇੱਥੋ ਤੱਕ ਕਿਹਾ ਕਿ ਇਸਤਰੀ ਨੂੰ ਬਚਪਨ ਵਿੱਚ ਮਾਪੇ, ਜਵਾਨੀ ਵਿੱਚ ਪਤੀ , ਤੇ ਬੁਢਾਪੇ ਵਿੱਚ ਬੱਚਿਆਂ ਦੇ ਅਧਿਕਾਰ ਹੇਠ ਰਹਿਣਾ ਚਾਹੀਦਾ ਹੈ।
ਕੀਥ’ ਲਿਖਦਾ ਹੈ ਕਿ ਸਭ ਧਰਮਾਂ ਨੇ ਇਸਤਰੀ ਨਾਲ ਧੱਕਾ ਕੀਤਾ ਹੈ ,ਪਰ ਜੋ ਧੱਕਾ ਇਸਤਰੀ ਨਾਲ ਬ੍ਰਾਹਮਣ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ।
ਇਸ ਤਰ੍ਹਾਂ ਹੋਰ ਵੀ ਕਈ ਵਿਚਾਰ ਹਨ ਇਸ ਤਰ੍ਹਾਂ ਦੇ ਜੋ ਇਸਤਰੀ ਦੇ ਕਿਰਦਾਰ ਬਾਰੇ ਸਮਾਜਿਕ ਵਿੱਚ ,ਆਪਣੀ ਮੱਤ ਨਾਲ ਨੀਵਾਂ ਦਿਖਾਉਂਦੇ ਹਨ।
ਪਰ ਕੁਝ ਵਿਚਾਰ ਇਸ ਤੋਂ ਚੰਗੇ ਵੀ ਹਨ ਜੋ ਇਸਤਰੀ ਦਾ ਕਿਰਦਾਰ ਸਮਾਜ ਵਿੱਚ ਉੱਚਾ ਚੁੱਕੇ ਹਨ। ਔਰਤ ਨੂੰ ਸਮਾਜਿਕ ਸਰੋਕਾਰਾਂ ਵਿੱਚ ਬਰਬਾਰਾਂ ਦੀ ਭਾਗੀਦਾਰ ਵੀ ਮੰਨਦੇ ਹਨ।ਔਰਤ ਨੂੰ ਜੇਕਰ ਸਭ ਤੋਂ ਪਹਿਲਾਂ ਸਤਿਕਾਰ ਨਾਲ ਨਿਵਾਜਿਆ ਹੈ ਤਾਂ ਉਹ ਹੈ ਗੁਰੂ ਨਾਨਕ ਦੇਵ ਜੇ ਜਿੰਨ੍ਹਾਂ ਨੇ ਇਸਤਰੀ ਨੂੰ ਸਿਰ ਦਾ ਤਾਜ ਦੱਸਿਆ ਤੇ ਔਰਤ ਨੂੰ ਸਮਾਜ ਵਿੱਚ ਵਡਿਆਇਆ।
ਗੁਰਮੱਤ ਅਨੁਸਾਰ ਗੁਰੂ ਨਾਨਕ ਜੀ ਦੀ ਬਾਣੀ ਆਸਾ ਕੀ ਵਾਰ ਵਿੱਚ ਹਰ ਰੋਜ਼ ਸ਼ਬਦ ਸੁਣਦੇ ਪੜ੍ਹਦੇ ਹਾਂ , ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ਸਿੱਖ ਧਰਮ ਨੇ ਇਸਤਰੀ ਨੂੰ ਏਨਾ ਮਹਾਨ ਦਰਜਾ ਦਿੱਤਾ ਹੈ ਕਿਕ ਅਜਿਹੀ ਮਿਸਾਲ ਸੰਸਾਰ ਭਰ ਵਿੱਚ ਨਹੀਂ ਮਿਲਦੀ ।ਗੂਰੀ ਸਾਹਿਬਾਨਾਂ ਨੇ ਦਾਂ ਪਰਮਾਤਮਾ ਨੂੰ ਪਤੀ ਦਾ ਦਰਜਾ ਦੇ ਕੇ ਅਤੇ ਸਾਰੇ ਸੰਸਾਰ ਤੇ ਜੀਵਾਂ ਨੂੰ ਇਸਤਰੀ ਦਾ ਰੂਪ ਦਰਸਾ ਕੇ ਸਿਰਫ ਇਸਤਰੀ ਦੀ ਜੂਨ ਨੂੰ ਸਨਮਾਨਿਆ ਹੈ ,ਸਗੋਂ ਪਰਮਾਤਮਾ ਤੇ ਜੀਵ ਦੇ ਰਸ਼ਤੇ ਨੂੰ ਸਮਝਣ ਲਈ ਏਨਾ ਸੁਖਾਲਾ ਕਰ ਦਿੱਤਾ ਹੈ ਕਿ ਇਸ ਦੀ ਮਿਸਾਲ ਅਸੀਂ ਨਿੱਜੀ ਜੀਵਨ ਤੋਂ ਸਮਝ ਸਕਦਾ ਹੈ।
ਕਿਸੇ ਨੇ ਸਹੀ ਕਿਹਾ ਹੈ ਕਿ ਜੇਕਰ ਕਿਸੇ ਕੌਮ ਨੇ ਤਰੱਕੀ ਦੀਆਂ ਸਿਖਰਾਂ ਤੇ ਪਹੁੰਚਣਾ ਹੋਵੇ, ਉਸ ਕੌਮ ਦੀਆਂ ਇਸਤਰੀਆਂ ਵਿੱਚ ਚੰਗੀਆਂ ਖੂਬੀਆਂ ਭਰ ਦਿਉ। ਸਿੱਖ ਇਤਿਹਾਸ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ।
ਅੱਜਕਲ ਕੁਝ ਲੋਕਾਂ ਵਿੱਚ ਜਾਗਰੂਕਤਾ ਦੀ ਬਹੁਤ ਘਾਟ ਹੈ, ਜਿਸ ਕਰਕੇ ਸਮਾਜਿਕ ਲੋਕਾਂ ਦਾ ਤੇ ਧਾਰਮਿਕ ਲੋਕਾਂ ਦੀ ਨਜ਼ਰੀਆਂ ਔਰਤ ਦੇ ਲਈ ਪਹਿਲਾਂ ਵਾਲਾ ਹੀ ਹੈ।ਔਰਤ ਉੱਤੇ ਅੱਜ ਹਰ ਰੋਜ਼ ਬਹੁਤ ਹੀ ਤਸ਼ਦੱਦ ਹੋ ਰਹੇ ਹਨ, ਹਰ ਵਰਗ ਵਿੱਚ ਔਰਤ ਦਾ ਸ਼ੋਸਣ ਹੋ ਰਿਹਾ ਹੈ।
ਔਰਤਾਂ ਨਾਲ ਬਲਾਤਕਾਰ ਹਰ ਰੋਜ਼ ਦੀਆਂ ਘਟਨਾਵਾਂ , ਔਰਤਾਂ ਤੇ ਤੇਜ਼ਾਬ ਸੁੱਟਣ ਦੀਆਂ ਖਬਰਾਂ , ਔਰਤ ਨਾਲ ਛੇੜ-ਛਾੜ ਦੇ ਹਜ਼ਾਰਾਂ ਮਾਮਲੇ ਆਦਿ ਤਾਂ ਨਿੱਤ ਦਾ ਵਿਹਾਰ ਹੀ ਬਣ ਗਿਆ ਹੈ।
ਔਰਤ ਨੂੰ ਅਸੀਂ ਅੱਜ ਵੀ ਆਪਣੀ ਗੁਲਾਮ ਹੀ ਸਮਝਦੇ ਹਾਂ।ਪਰ ਇਹ ਸਭ ਦੇਣ ਸਾਡੀ ਘਟੀਆਂ , ਨੀਵੇਂ ਪੱਧਰ ਦੀ, ਤੇ ਸਾਡੀ ਕਮਜ਼ੋਰ ਮਾਨਸਿਕਤਾ ਦੀ ਦੇਣ ਹੈ।
ਪਰ ਆਉ ਅਸੀਂ ਔਰਤ ਪ੍ਰਤੀ ਜਾਗਰੂਕ ਹੋਈ ,ਪੁਰਾਣੀਆਂ ਪਰੰਰਪਾਵਾਦੀ ਸੋਚ ਨੂੰ ਦਿਮਾਗਾਂ ਵਿੱਚੋ ਬਾਹਰ ਕੱਢਕੇ ,ਅਮਲੀ ਰੂਪ ਵਿੱਚ ਉੱਚਾ ਦਰਜਾ ਦਈਏ ਅਤੇ ਦੀ ਸਮਾਜ ਵਿੱਚ ਔਰਤ ਲਈ ਆਪਣੇ ਰਵਾਈਏ ਨੂੰ ਤੇ ਨਜ਼ਰੀਏ ਨੂੰ ਬਦਲੀਏ।
( ਸੁੱਖੀ ਕੌਰ ਸਮਾਲਸਰ )
ਮੋਬਾ.77107-70318