(ਸਮਾਜ ਵੀਕਲੀ)
5 ,6 ਵਰਿਆਂ ਦੀ ਗੱਲ ਆ ਗਰਮੀ ਦੇ ਦਿਨਾਂ ਵਿਚ ਵਿਹੜੇ ਵਾਲੇ ਆਪਣੀਆਂ ਮੱਝਾਂ ਨੂੰ ਲੈਕੇ ਪਿੰਡ ਤੋ 500 ਮੀਟਰ ਤੇ ਬਣੀ ਢਾਬ ਉੱਤੇ ਮੱਝਾਂ ਲੈਕੇ ਜਾਦੇ ਹੁੰਦੇ ਸਨ, ਉਥੇ ਇੱਕ ਟੋਭਾ ਬਣਿਆ ਹੋਇਆ ਸੀ, ਬਾਬਾ ਘੁੱਕਰ ਵੀ ਆਪਣੀਆ 2 ਮੱਝਾਂ ਨੂੰ ਢਾਬ ਉੱਤੇ ਲੈਕੇ ਜਾਦਾ ਹੁੰਦਾ ਸੀ, ਪਿੱਪਲ ਦੀ ਛਾਵੇਂ ਬੈਠ ਬਾਬੇ ਘੁੱਕਰ ਦੀਆਂ ਗੱਲਾਂ ਜਿੰਦਗੀ ਦੇ ਨਵੇ ਤਜਰਬੇ ਸਿੱਖਦੇ, ਇੱਕ ਦਿਨ ਬਿੰਦਰ ਮੋਟਰਸਾਈਕਲ ਉੱਤੇ ਇੱਕ ਸੋਹਣੀ ਕੁੜੀ ਨੂੰ ਲੈ ਕੇ ਲੰਘ ਰਿਹਾ ਸੀ, ਭੋਲਾ ਕਹਿੰਦਾ ਬਿੰਦਰ ਨੇ ਕਿਹੜੇ ਚਿੱਟੇ ਚੌਲ ਪੁੰਨ ਕੀਤੇ ਨੇ, ਜਿਹੜੇ ਅਸੀ ਨਹੀਂ ਕੀਤੇ, ਬੜੀ ਸੋਹਣੀ ਕੁੜੀ ਲੲਈ ਜਾ ਰਿਹਾ ,ਪੁਰਜਾ ਨਵਾ ਪੱਟਿਆ ਲੱਗਦਾ, ਭੋਲੇ ਦੀ ਇਹ ਗੱਲ ਸੁਣਕੇ ਬਾਬਾ ਘੁੱਕਰ ਬੜਾ ਹੈਰਾਨ ਹੋਇਆ, ਥੋੜੇ ਟਾਈਮ ਬਿੰਦਰ ਫੇਰ ਢਾਬ ਉੱਤੇ ਆਇਆ ਬਾਬੇ ਘੁੱਕਰਨੂੰ ਕਹਿੰਦਾ ਅੱਜ ਬਾਬੇ ਮੇਰੀਆ ਮੱਝਾ ਪਿੰਡ ਲੈ ਆਈ ,ਘਰ ਵਿੱਚ ਰਿਸ਼ਤੇਦਾਰ ਆਏ ਨੇ, ਮਾਮੇ ਦੀ ਕੁੜੀ ਨੇ ਕਨੇਡਾ ਜਾਣਾ ਉਸੇ ਕਰਕੇ ਮਿਲਣ ਆਏ ਨੇ, ਘੁੱਕਰ ਬਾਬਾ ਕਹਿੰਦਾ ਕੋਈ ਨਾ ਪੋਤਿਆ, ਬਿੰਦਰ ਅੈਨੀ ਗੱਲ ਕਹਿਕੇ ਚਲਾ ਗਿਆ, ਬਾਬੇ ਘੁੱਕਰ ਨੇ ਗੱਲ ਸੁਣਾਈ ਕਹਿੰਦਾ ਬੰਦਾ ਦਾ ਹਰਇੱਕ ਅੌਰਤ ਨੂੰ ਦੇਖਣ ਦਾ ਨਜ਼ਰੀਆ ਜੇਕਰ ਸਹੀ ਹੋਵੇ ਤਾਂ ਜਿਹੜੀ ਔਰਤ ਵੱਲ ਉਹ ਦੇਖਦਾ ਹੈ ਉਸ ਵਿੱਚੋਂ ਉਸ ਨੂੰ ਆਪਣੀ ਭੈਣ, ਧੀ, ਨਜ਼ਰ ਆਉਦੀ ਆ ਜੇਕਰ ਬੰਦੇ ਦਾ ਅੌਰਤ ਨੂੰ ਦੇਖਣ ਦਾ ਨਜ਼ਰੀਆ ਗਲਤ ਹੋਵੇ ਤਾਂ ਉਸਨੂੰ ਹਰਇੱਕ ਅੌਰਤ ਗਲਤ ਨਜਰ ਆਵੇਗੀ,ਜਿਸ ਅੌਰਤ ਵੱਲ ਉਹ ਹਵਸ ਭਰੀਆ ਨਜ਼ਰਾਂ ਨਾਲ ਦੇਖਦਾ ਹੈ ਉਹ ਔਰਤਕਦੇ ਮਾੜੀ ਨਹੀਂ ਹੋ ਸਕਦੀ ਜਿਹੜੀ ਰਾਜਿਆ ਮਹਾਰਾਜਿਆ ਨੂੰ ਜਨਮ ਦਿੰਦੀ ਹੈ, ਇਹ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਸੋ ਕਿਉ ਮੰਦਾ ਆਖਿਐ ਨਿੱਤ ਜੰਮੇ ਰਾਜਾਨ ਭੋਲਾ ਨੇ ਇਹ ਗੱਲ ਸੁਣਕੇ ਨੀਵੀ ਪਾ ਲਈ ਤੇ ਆਪਣੀਆ ਨਜਰਾ ਚੁਰਾਉਦਾ ਉਥੋ ਨਿਕਲ ਗਿਆ, ਬਾਬੇ ਘੁੱਕਰ ਕਹਿੰਦਾ ਹਰਇੱਕ ਇਨਸਾਨ ਨੂੰ ਹਰ ਗੱਲ ਸੋਚ ਸਮਝਕੇ ਕਹਿਣੀ ਚਾਹੀਦੀ ਹੈ, ਪਹਿਲਾਂ ਤੋਲੋ ,ਫਿਰ ਬੋਲੋ
ਪਿਰਤੀ ਸ਼ੇਰੋ
ਪਿੰਡ ਤੇ ਡਾਕ ਸ਼ੇਰੋਂ ਜਿਲਾ ਸੰਗਰੂਰ
ਮੋ: 98144 07342