ਔਰਤ

(ਸਮਾਜ ਵੀਕਲੀ)

ਕੋਮਲ ਕਲੀਆਂ ਜਾਂ
ਪਰੀਆਂ ਹੀ ਨਹੀਂ
ਦੁਰਗਾ ਤੇ ਚੰਡੀ ਦਾ
ਰੂਪ ਵੀ ਹੈ ਔਰਤ
ਸੋਹਣੀਆਂ ਸੁਨੱਖੀਆਂ ਹੀ ਨਹੀਂ
ਖੌਫਨਾਕ ਕਰੂਪ ਵੀ ਹੈ ਔਰਤ |

ਬੇਸ਼ੱਕ ਮੈਨੂੰ ਫੁੱਲਾਂ ਨਾਲ ਤੋਲ
ਪਰ ਤੇਰੇ ਸ਼ਬਦ ਇਜ਼ਤਦਾਰ ਵੀ ਹੋਵੇ
ਤੇਰੀਆਂ ਅੱਖਾਂ ਚ ਸਤਿਕਾਰ ਵੀ ਹੋਵੇ
ਮੈਨੂੰ ਅਬਲਾ ਕਹਿ ਕੇ
ਅਪਮਾਨ ਨਾ ਕਰ
ਇਹ ਚੂੜੀਆਂ ਮੇਰਾ ਸਿੰਗਾਰ ਹੈ
ਗੁਲਾਮੀ ਦਾ ਚਿੰਨ ਨਹੀਂ
ਮੇਰੀ ਇੱਜਤ ਦੀ ਤਾਂ
ਮੇਰੀ ਮਾਂ ਨੇ ਬੁੱਕਲ ਮਾਰੀ ਹੈ |
ਮੇਰੀ ਇੱਜਤ ਦੀ ਤਾਂ
ਬਾਪ ਦੇ ਸਿਰ ਸਵਾਰੀ ਹੈ|
ਮੇਰੀ ਇੱਜਤ ਦੀ ਤਾਂ
ਮੇਰੇ ਵੀਰਾਂ ਦੀ ਸਰਦਾਰੀ ਹੈ |

ਮੇਰਾ ਵਜੂਦ ਨਾ ਮਿਟਾ
ਮੈਨੂੰ ਰਾਹੋਂ ਨਾ ਭਟਕਾ
ਆਪਣੀ ਮੈਲੀ ਨਜ਼ਰ ਹਟਾ
ਪੈਰ ਦੀ ਜੁੱਤੀ ਦਾ ਖਿਤਾਬ ਦੇ ਕੇ
ਐਵੇਂ ਬਦਨਾਮ ਨਾ ਕਰ |
ਮੈਂ ਕੀ ਹਾਂ,ਮੈਂ ਕੌਣ ਹਾਂ
ਮੇਰੇ ਇਤਿਹਾਸ ਵਲ
ਨਜ਼ਰ ਤਾ ਕਰ |
ਜੇ ਅਜੇ ਵੀ ਰਹਿ ਗਿਆ
ਕੋਈ ਭੁਲੇਖਾ ਮਨ ਵਿੱਚ
ਬਾਬਾ ਨਾਨਕ ਕੀ ਕਹਿੰਦਾ
ਕੇਰਾਂ ਬਾਣੀ ਤਾ ਪੜ…|

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਹ ਦਾ ਸਾਥੀ
Next articleਪੁੱਲਾਂ ਹੇਠਲੇ ਵਸਦੇ ਲੋਕ!