ਔਜਲਾ ਢੱਕ ਵਿਖੇ ਖੇਤੀ ਆਰਡੀਨੈਂਸਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਲਗਾਇਆ ਧਰਨਾ

ਅੱਪਰਾ, (ਸਮਾਜ ਵੀਕਲੀ)– ਪਿੰਡ ਔਜਲਾ ਢੱਕ ਵਿਖੇ ਇਲਾਕੇ ਭਰ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਕਿਸਾਨ ਤੇ ਖੇਤ ਮਜ਼ਦੂਰ ਯੂਨੀਅਨਾਂ, ਭਾਰਤੀ ਕਿਸਾਨ ਯੂਨੀਅਨਾਂ ਤੇ ਸਮਾਜਿਕ ਸੰਗਠਨਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਤੇਅੱਡੇ ‘ਚ ਧਰਨਾ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਕੇਂਦਰ ਦੇ ਕਾਲੇ ਕਾਨੂੰਨ ਹਨ, ਜੋ ਕਿ ਕਿਤਾਨ ਹਿੱਤਾਂ ਦੇ ਨਾਲ ਸ਼ਰੇਆਮ ਖਿਲਵਾੜ ਹੈ। ਉਕਤ ਆਰਡੀਨੈਂਸਾਂ ਦੇ ਕਾਨੂੰਨ ਬਣਨ ਉਪਰੰਤ ਪੰਜਾਬ ਦਾ ਅੰਨਦਾਤਾ ਆਪਣੇ ਹੀ ਖੇਤਾਂ ‘ਚ ਮਜ਼ਦੂਰ ਬਣਕੇ ਰਹਿ ਜਾਵੇਗਾ।

ਇਸ ਮੌਕੇ ਸਰੂਪ ਸਿੰਘ ਢੇਸੀ, ਰਾਮ ਲੁਭਾਇਆ ਸਾਬਕਾ ਸਰਪੰਚ ਸਰਹਾਲ ਮੁੰਡੀ, ਨੰਬਰਦਾਰ ਜਸਪਾਲ ਸਿੰਘ ਸੋਹਤਾ, ਨੰਬਰਦਾਰ ਲਖਵੀਰ ਸਿੰਘ, ਨੰਬਰਦਾਰ ਗੁਰਸੇਵਕ ਸਿੰਘ ਲਿੱਦੜ, ਨੰਬਰਦਾਰ ਰਾਮ ਸਰਨ, ਸ. ਸੁਖਪਾਲਵੀਰ ਸਿੰਘ ਰੂਬੀ ਸਾਬਕਾ ਸਰਪੰਚ, ਰਣਜੀਤ ਸਿੰਘ ਸਰਪੰਚ, ਲਾਲ ਚੰਦ ਔਜਲਾ, ਜੂਝਾਰ ਸਿੰਘ ਰਹਿਪਾ, ਜੋਗਾ ਸਿੰਘ ਕਟਾਣਾ, ਗੋਗੀ ਸਰਪੰਚ ਇੰਦਣਾਂ, ਮੱਖਣ ਸਿੰਘ ਸਰਪੰਚ ਬੱਲੋਵਾਲ, ਸਤਨਾਮ ਸਿੰਘ ਵਿਰਕ, ਮਨੋਹਰ ਲਾਲ ਸਰਪੰਚ ਮੱਤਫੱਲੂ, ਤ੍ਰਿਲੋਕ ਸਿੰਘ ਵਿਰਕ, ਮਛਿੰਦਰ ਸਿੰਘ ਸਾਬਕਾ ਸਰਪੰਚ, ਸ. ਗੁਰਦਾਵਰ ਸਿੰਘ ਮਸਾਣੀ ਮੈਂਬਰ ਪੰਚਾਇਤ, ਬਲਜਿੰਦਰ ਸਿੰਘ ਸਹੋਤਾ ਮੈਂਬਰ ਕੋ-ਆਪ੍ਰੇਟਿਵ ਸੋਸਾਇਟੀ, ਨੇਕਾ ਮਸਾਣੀ ਸਾਬਕਾ ਮੈਂਬਰ ਪੰਚਾਇਤ, ਮੇਜਰ ਰਾਮ ਸਾਬਕਾ ਮੈਂਬਰ ਪੰਚਾਇਤ, ਰਜਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ, ਜੀਤਾ ਚੀਮਾ, ਨਿੰਦੀ ਮਸਾਣੀ, ਤੀਰਥ ਗੁਰੂ ਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

Previous articleਅੰਨਦਾਤਾ
Next articleKamal Haasan on SPB: We were knitted together by popular choice