ਔਖੇ ਵੇਲੇ ਸਭ ਨਾਲ ਚੱਟਾਨ ਵਾਂਗ ਖੜ੍ਹਦੇ ਸਨ ਨੰਬਰਦਾਰ ਸੋਹਣ ਸਿੰਘ – ਅਸ਼ੋਕ ਸੰਧੂ

ਨੂਰਮਹਿਲ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ)ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਸਬ ਤਹਿਸੀਲ ਨੂਰਮਹਿਲ ਦੇ ਪਿੰਡ ਕੋਟ ਬਾਦਲ ਖਾਂ ਦੇ ਨੰਬਰਦਾਰ ਸੋਹਣ ਸਿੰਘ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਨਮਿੱਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਤਿਮ ਅਰਦਾਸ, ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਹੋਇਆ। ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਸ਼ਬਦਾਂ ਨਾਲ ਸੰਗਤ ਨੂੰ ਜੋੜਿਆ।
ਇਸ ਮੌਕੇ ਸਵਰਗੀ ਨੰਬਰਦਾਰ ਸੋਹਣ ਸਿੰਘ ਨਾਹਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਨੰਬਰਦਾਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਨਾਹਲ ਸਾਹਿਬ ਨੰਬਰਦਾਰ ਯੂਨੀਅਨ ਦੇ ਵਿਸ਼ੇਸ਼ ਸਲਾਹਕਾਰ ਦੇ ਸਨ ਅਤੇ ਯੂਨੀਅਨ ਦੇ ਹਰਮਨਪਿਆਰੇ, ਨਿਧੜਕ, ਸੂਝਵਾਨ ਸਾਥੀ ਸਨ। ਔਖੇ ਵੇਲੇ ਸਭ ਨਾਲ ਚੱਟਾਨ ਵਾਂਗ ਖੜ੍ਹ ਜਾਂਦੇ ਸਨ। ਇਸੇ ਤਰਾਂ ਨੰਬਰਦਾਰ ਯੂਨੀਅਨ ਦੇ ਡਾਇਰੈਕਟਰ ਅਤੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਨੰਬਰਦਾਰ ਚਰਣ ਸਿੰਘ ਸਰਪੰਚ ਰਾਜੋਵਾਲ ਨੇ ਕਿਹਾ ਕਿ ਉਨ੍ਹਾਂ ਨੇ ਹਰ ਸਰਕਾਰੀ ਗੈਰ ਸਰਕਾਰੀ ਅਦਾਰਿਆਂ ਵਿੱਚ ਆਪਣਾ ਚੰਗਾ ਅਸਰ ਰਸੂਖ ਬਣਾਇਆ ਹੋਇਆ ਸੀ ਅਤੇ ਇਲਾਕੇ ਦੇ ਹਰ ਇਨਸਾਨ ਦਾ ਕੰਮ ਹਮੇਸ਼ਾ ਪਹਿਲ ਦੇ ਆਧਾਰ ਤੇ ਕਰਦੇ ਸਨ।
ਇਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਕਰਦਿਆਂ ਨੰਬਰਦਾਰ ਯੂਨੀਅਨ ਦੇ ਡਾਇਰੈਕਟਰ ਅਤੇ ਪਿੰਡ ਸ਼ਮਸ਼ਾਬਾਦ ਦੇ ਸਰਪੰਚ ਅਵਤਾਰ ਸਿੰਘ ਨੰਬਰਦਾਰ, ਪਿੰਡ ਤਲਵਣ ਤੋਂ ਨੰਬਰਦਾਰ ਕਸ਼ਮੀਰੀ ਲਾਲ ਅਤੇ ਅਜੀਤ ਰਾਮ, ਨੰਬਰਦਾਰ ਗੁਰਮੇਲ ਸਿੰਘ ਨਾਹਲ, ਨੰਬਰਦਾਰ ਬਲਦੇਵ ਸਿੰਘ ਸ਼ਾਹ, ਲਾਇਨ ਸਤੀਸ਼ ਕੱਕੜ (ਵਿਸ਼ਾਲ ਮੈਡੀਕਲ ਸਟੋਰ), ਗੁਲਜ਼ਾਰੀ ਲਾਲ ਜਲੰਧਰ, ਰਾਮ ਮੂਰਤੀ ਕੋਟੀਆ, ਦਿਨੇਸ਼ ਉੱਪਲ, ਲਾਇਨ ਰਾਮ ਤੀਰਥ ਸ਼ਰਮਾਂ, ਬਲਬੀਰ ਸਿੰਘ ਵਿਰਦੀ ਤੋਂ ਇਲਾਵਾ ਹੋਰ ਬਹੁਤ ਸਾਰੇ ਸੱਜਣਾ, ਮਿੱਤਰਾਂ ਰਿਸ਼ਤੇਦਾਰਾਂ ਨੇ ਸਵਰਗੀ ਸੋਹਣ ਸਿੰਘ ਨਾਹਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਦੇ ਉਹਨਾਂ ਦੋਹਾਂ ਪੁੱਤਰਾਂ ਹਰਨੇਕ ਸਿੰਘ ਨਾਹਲ, ਜਸਪਾਲ ਸਿੰਘ ਨਾਹਲ ਅਤੇ ਚਾਚਾ ਗੁਰਦੀਪ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ।
ਗੁਰਦੁਆਰਾ ਰਾਮਗੜ੍ਹੀਆ ਸਾਹਿਬ ਅਤੇ ਵਿਸ਼ਵਕਰਮਾ ਮੰਦਿਰ ਦੇ ਪ੍ਰਧਾਨ ਅਵਤਾਰ ਸਿੰਘ ਵਿਰਦੀ ਨੇ ਸਟੇਜ ਸੰਚਾਲਨ ਕਰਦਿਆਂ ਜਿੱਥੇ ਨੰਬਰਦਾਰ ਸਾਹਿਬ ਦੀ ਜੀਵਨੀ ਵਾਰੇ ਦੱਸਿਆ ਉੱਥੇ ਅੰਤਿਮ ਅਰਦਾਸ ਵਿੱਚ ਪਹੁੰਚੀ ਸਮੂਹ ਸਾਧ ਸੰਗਤ ਦਾ ਧੰਨਵਾਦ ਵੀ ਕੀਤਾ।
Previous articleਖੇਡ ਮੰਤਰੀ ਰਾਣਾ ਸੋਢੀ ਨੇ ਨਵ-ਨਿਯੁਕਤ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
Next articleਮਾਂਵਾਂ ਬੇਸ਼ੱਕ ਠੰਢੀਆਂ ਛਾਂਵਾਂ ਪਰ ਪਿਤਾ ਦਾ ਨਾ ਭੁੱਲ ਜਾਇਓ ਸਿਰਨਾਂਵਾਂ