ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਦੀ ਤਿਆਰੀ ਤਹਿਤ ਉਨ੍ਹਾਂ ਦੀ ਟੀਮ ਚੋਟੀ ਦੀਆਂ ਟੀਮਾਂ ਖ਼ਿਲਾਫ਼ ਚੰਗੇ ਮੈਚ ਖੇਡਣਾ ਚਾਹੁੰਦੀ ਹੈ ਤੇ ਉਨ੍ਹਾਂ ਦਾ ਧਿਆਨ ਫਿਟਨੈੱਸ ਤੇ ਰਿਕਵਰੀ ’ਤੇ ਰਹੇਗਾ। ਭਾਰਤੀ ਟੀਮ ਬੰਗਲੁਰੂ ਵਿਚ ਕੌਮੀ ਕੈਂਪ ਵਿਚ ਹਿੱਸਾ ਲੈ ਰਹੀ ਹੈ ਜੋ 15 ਦਸੰਬਰ ਤੱਕ ਚੱਲੇਗਾ। ਰਾਣੀ ਨੇ ਕਿਹਾ ਕਿ ‘ਫੋਕਸ ਫਿਟਨੈੱਸ ਤੇ ਰਿਕਵਰੀ ’ਤੇ ਰਹੇਗਾ।’ ਰਾਣੀ ਨੇ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਉਹ ਸਿਖ਼ਰਲੀਆਂ ਟੀਮਾਂ ਖ਼ਿਲਾਫ਼ ਮੈਚ ਚੰਗੇ ਮੈਚ ਖੇਡਣਾ ਚਾਹੁੰਦੇ ਹਨ। ਸਰੀਰ ਦੇ ਨਾਲ ਦਿਮਾਗ ’ਤੇ ਵੀ ਧਿਆਨ ਕੇਂਦਰਤ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਹੀ ਸਮੇਂ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਰਾਣੀ ਨੇ ਕਿਹਾ ਕਿ ਟੋਕੀਓ ਵਿਚ ਓਲੰਪਿਕ ਦੇ ਸਮੇਂ ਮੌਸਮ ਨੂੰ ਦੇਖਦਿਆਂ ਫਿਟਨੈੱਸ ਦੀ ਭੂਮਿਕਾ ਅਹਿਮ ਹੋਵੇਗੀ। ਰਾਣੀ ਨੇ ਕਿਹਾ ਕਿ ਲੜਕੀਆਂ ਖੇਡ ਨੂੰ ਪੇਸ਼ੇਵਰ ਤੌਰ ’ਤੇ ਅਪਨਾਉਣ।
Sports ਓਲੰਪਿਕ ਤੋਂ ਪਹਿਲਾਂ ਫਿਟਨੈੱਸ ਹਾਸਲ ਕਰਨੀ ਜ਼ਰੂਰੀ: ਰਾਣੀ