ਮੁੰਬਈ (ਸਮਾਜਵੀਕਲੀ) – ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਅੱਜ ਸਪਸ਼ਟ ਕੀਤਾ ਹੈ ਕਿ ਉਹ ਆਪਣੇ ਯੋਨੋ ਪਲੇਟਫਾਰਮ ਰਾਹੀਂ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਕਰਜ਼ੇ (ਲੋਨ) ਨਹੀਂ ਦੇ ਰਿਹਾ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਬੈਂਕ ਇਛੁੱਕਾਂ ਨੂੰ 45 ਮਿੰਟਾਂ ‘ਵਿਚ 5 ਲੱਖ ਰੁਪਏ ਤੱਕ ਦੇ ਐਮਰਜੈਂਸੀ ਕਰਜ਼ੇ 10.5 ਪ੍ਰਤੀਸ਼ਤ ਵਿਆਜ ਦਰ ‘ਤੇ ਦੇ ਰਿਹਾ ਹੈ।
ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਈਐਮਆਈ ਛੇ ਮਹੀਨਿਆਂ ਬਾਅਦ ਸ਼ੁਰੂ ਹੋਵੇਗੀ। ਬੈਂਕ ਨੇ ਕਿਹਾ, ” ਯੋਨੋ ਰਾਹੀ ਐੱਸਬੀਆਈ ਐਮਰਜੈਂਸੀ ਲੋਨ ਸਕੀਮ ਬਾਰੇ ਵਿਆਪਕ ਤੌਰ ‘ਤੇ ਖ਼ਬਰਾਂ ਆ ਰਹੀਆਂ ਹਨ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਐੱਸਬੀਆਈ ਇਸ ਸਮੇਂ ਅਜਿਹਾ ਕੋਈ ਲੋਨ ਨਹੀਂ ਦੇ ਰਿਹਾ। ਅਸੀਂ ਆਪਣੇ ਗਾਹਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਨ੍ਹਾਂ ਅਫਵਾਹਾਂ’ ’ਤੇ ਵਿਸ਼ਵਾਸ ਨਾ ਕੀਤਾ ਜਾਵੇ।’