ਐੱਸਬੀਆਈ ਨੇ ਘੱਟ ਮਿਆਦ ਵਾਲੇ ਕਰਜ਼ ’ਤੇ ਵਿਆਜ਼ ਦਰ ਘਟਾਈ

ਮੁੰਬਈ (ਸਮਾਜਵੀਕਲੀ) :  ਭਾਰਤੀ ਸਟੇਟ ਬੈਂਕ ਨੇ ਘੱਟ ਮਿਆਦ ਦੇ ਕਰਜ਼ੇ ’ਤੇ ਫੰਡ ਦੀ ਸੀਮਾਂਤ ਲਾਗਤ ’ਤੇ ਆਧਾਰਿਤ ਵਿਆਜ ਦਰ (ਐੱਮਸੀਐੱਲਆਰ) ’ਚ 0.05 ਤੋਂ ਲੈ ਕੇ 0.10 ਫ਼ੀਸਦ ਤੱਕ ਕਟੌਤੀ ਕੀਤੀ ਹੈ। ਇਹ ਕਟੌਤੀ 10 ਜੁਲਾਈ ਤੋਂ ਲਾਗੂ ਹੋਵੇਗੀ।

ਐੱਸਬੀਆਈ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਐੱਮਸੀਐੱਲਆਰ ’ਚ ਇਹ ਕਟੌਤੀ ਤਿੰਨ ਮਹੀਨਿਆਂ ਤੱਕ ਦਿੱਤੇ ਜਾਣ ਵਾਲੇ ਕਰਜ਼ੇ ’ਤੇ ਲਾਗੂ ਹੋਵੇਗੀ। ਐੱਮਸੀਐੱਲਆਰ ’ਚ ਕੀਤੀ ਗਈ ਇਸ ਕਟੌਤੀ ਨਾਲ ਤਿੰਨ ਮਹੀਨਿਆਂ ਤੱਕ ਦੇ ਕਰਜ਼ੇ ’ਤੇ ਵਿਆਜ ਦਰ ਘੱਟ ਕੇ 6.65 ਫ਼ੀਸਦ ਸਾਲਾਨਾ ਰਹਿ ਜਾਵੇਗੀ। ਭਾਰਤੀ ਸਟੇਟ ਬੈਂਕ ਨੇ ਐੱਮਸੀਐੱਲਆਰ ਦਰ ’ਚ ਲਗਾਤਾਰ 14ਵੀਂ ਵਾਰ ਕਟੌਤੀ ਕੀਤੀ ਹੈ।

Previous articleਈਡੀ ਵਲੋਂ ਨੀਰਵ ਮੋਦੀ ਦੇ 329 ਕਰੋੜ ਦੇ ਅਸਾਸੇ ਜ਼ਬਤ
Next articleਮੇਰੇ ਪਰਿਵਾਰ ਨੇ ਸਭ ਤੋਂ ਵੱਧ ਨਵੇਂ ਕਲਾਕਾਰਾਂ ਨੂੰ ਲਾਂਚ ਕੀਤਾ: ਪੂਜਾ ਭੱਟ